News news patiala Patiala-News-Today Patiala urban area Ban on entry of heavy vehicles Admin August 7, 2022August 7, 20221 min readWrite a Comment on Patiala urban area Ban on entry of heavy vehicles ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖ਼ਲੇ ‘ਤੇ ਪਾਬੰਦੀ News Patiala 7 ਅਗਸਤ 2022 – ਅਡੀਸਨਲ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਜਪੁਰਾ ਚੁੰਗੀ ਤੋਂ ਬੱਸ ਸਟੈਂਡ ਦੇ ਅੰਦਰ ਦੇ ਇਲਾਕੇ, ਬੱਸ ਸਟੈਂਡ ਤੋਂ ਫੁਆਰਾ ਚੌਂਕ (ਦੀ ਮਾਲ ਰੋਡ), ਫੁਆਰਾ ਚੌਂਕ ਲੋਅਰ ਮਾਲ ਤੋਂ ਮਹਿੰਦਰਾ ਕਾਲਜ ਅਤੇ ਮਹਿੰਦਰਾ ਕਾਲਜ ਤੋਂ ਸਨੌਰੀ ਅੱਡੇ ਦੇ ਅੰਦਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਹੈ। 4 ਅਕਤੂਬਰ 2022 ਤੱਕ ਲਾਗੂ ਰਹਿਣ ਵਾਲੇ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾਂ ਪਟਿਆਲਾ ਦੇ ਸ਼ਹਿਰੀ ਖੇਤਰ ਅੰਦਰ ਭਾਰੀ ਵਾਹਨਾਂ ਦੀ ਆਵਾਜਾਈ ਬਹੁਤ ਜ਼ਿਆਦਾਂ ਵੱਧ ਗਈ ਹੈ, ਇਨ੍ਹਾਂ ਵਾਹਨਾਂ ਦੀ ਦਿਨ ਦੇ ਸਮੇਂ ਸ਼ਹਿਰ ਵਿੱਚ ਆਮਦ ਨਾਲ ਆਮ ਟ੍ਰੈਫਿਕ ਦੀ ਆਵਾਜਾਈ ਵਿੱਚ ਕਾਫ਼ੀ ਵਿਘਨ ਪੈ ਰਿਹਾ ਹੈ, ਜਿਸ ਨਾਲ ਲੰਮੇ ਸਮੇਂ ਜਾਮ ਲੱਗ ਜਾਂਦੇ ਹਨ। ਇਨ੍ਹਾਂ ਟ੍ਰੈਫਿਕ ਜਾਮਾਂ ਕਾਰਨ ਜਿੱਥੇ ਆਮ ਜਨਤਾ ਦੇ ਕੰਮਕਾਰ ਪ੍ਰਭਾਵਿਤ ਹੁੰਦੇ ਹਨ, ਉੱਥੇ ਨਾਲ ਹੀ ਬਿਮਾਰ/ਬਜ਼ੁਰਗ/ਮਰੀਜ਼/ਐਂਬੂਲੈਸਾਂ/ਸਕੂਲੀ ਬੱਚਿਆਂ ਦੇ ਇੱਕ ਥਾਂ ਤੋਂ ਦੂਜੀ ਥਾਂ ਸਮੇਂ ਸਿਰ ਪੁੱਜਣ ਵਿੱਚ ਵੀ ਵਿਘਨ ਪੈਂਦਾ ਹੈ, ਅਜਿਹੇ ਹਾਲਤਾਂ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਹ ਪਾਬੰਦੀ ਲਗਾਈ ਗਈ ਹੈ।
Speaker Kultar Singh Sandhwan shared his grief with Sidhu Moose Wala parents June 5, 2022June 5, 2022 News News-Punjab Punjab-Government Today
Outsourced Recruitment in Government Schools is a Big Fraud with the Unemployed July 12, 2023July 12, 2023 News News-Punjab
Indian Woman Dies After Falling Off Cruise Ship in Singapore Strait August 3, 2023August 3, 2023 Accident India International News