News Patiala- ਪਟਿਆਲਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪਟਿਆਲਾ ਦੇ ਅਲੀਪੁਰ ਪਿੰਡ ਦੇ ਵਿੱਚ ਦੋ ਮਹੀਨਿਆਂ ਦੇ ਗਰਭਵਤੀ ਔਰਤ ਅਤੇ ਉਸ ਦੀ 10 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਰੰਟ ਲੱਗ ਗਿਆ, ਜਿਸ ਕਰਕੇ ਦੋਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ 6 ਵਜੇ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਪੱਖਾ ਲੱਗਾ ਕੇ ਆਰਾਮ ਕਰ ਰਿਹਾ ਸੀ ਪਰ ਇਸੇ ਦੌਰਾਨ ਪੱਖੇ ਦੇ ਨਾਲ ਪਰਿਵਾਰ ਨੂੰ ਕਰੰਟ ਲੱਗ ਗਿਆ। ਇਸ ਕਰੰਟ ਦੇ ਨਾਲ ਹੱਸਦਾ-ਵੱਸਦਾ ਉਜਾੜ ਦਿੱਤਾ। ਮ੍ਰਿਤਕਾ ਔਰਤ 31 ਸਾਲਾ ਦੀ ਸੀ ਅਤੇ ਉਹ ਪਿਛਲੇ 2 ਮਹੀਨਿਆਂ ਤੋਂ ਗਰਭਵਤੀ ਸੀ। ਉਸ ਦੀ 10 ਮਹੀਨਿਆਂ ਦੀ ਇਕ ਬੱਚੀ ਵੀ ਹੈ, ਜਿਸ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।
