Patiala Patwaris protest against the AAP government

Patiala Patwaris protest against the AAP government

News Patiala, 5 ਅਗਸਤ 2022
ਇੱਥੇ ਪਟਵਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰੀ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਵੀ ਸਾੜੀਆਂ।

 ਇਹ ਮੁਜ਼ਾਹਰਾ ਪਟਵਾਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਕਾਸ਼ਦੀਪ, ਤਹਿਸੀਲ ਪ੍ਰਧਾਨ ਟਹਿਲ ਮੱਲ੍ਹੇਵਾਲ ਦੀ ਅਗਵਾਈ ਹੇਠ ਕੀਤਾ ਗਿਆ।

ਇਸ ਦੌਰਾਨ ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪੁਨਰਗਠਨ ਦੇ ਬਹਾਨੇ ਮਾਲ ਪਟਵਾਰੀ ਦੀਆਂ 1056 ਅਸਾਮੀਆਂ ਖਤਮ ਹੀ ਕਰ ਦਿੱਤੀਆਂ ਹਨ, ਜਿਸ ਤਹਿਤ 4716 ਦੀ ਥਾਂ ਹੁਣ ਪੰਜਾਬ ਭਰ ’ਚ ਪਟਵਾਰੀਆਂ ਦੀਆਂ 3660 ਆਸਾਮੀਆਂ ਹੀ ਰਹਿ ਗਈਆਂ ਹਨ।

 ਇਸ ਨੂੰ ਲੋਕਾਂ ਨਾਲ ਧੋਖਾ ਦੱਸਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਵੀਰ ਢੀਂਡਸਾ ਦਾ ਕਹਿਣਾ ਸੀ ਕਿ ਰੁਜ਼ਗਾਰ ਦੇ ਸਾਧਨ ਵਧਾਉਣ ਦੀ ਵਜਾਏ ਸਰਕਾਰ ਰੁਜ਼ਗਾਰ ਦੇ ਸਾਧਨਾਂ ਨੂੰ ਸਮੇਟਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ 13 ਜ਼ਿਲ੍ਹਿਆਂ ਤੋਂ 23 ਅਤੇ ਤਹਿਸੀਲਾਂ 62 ਤੋਂ 96 ਬਣ ਚੁੱਕੀਆਂ ਹਨ।

 ਜਿਸ ਦੇ ਤਹਿਤ ਪਟਵਾਰੀਆਂ ਦੀ ਗਿਣਤੀ ਵੀ ਵਧਾਉਣੀ ਚਾਹੀਦੀ ਸੀ, ਪਰ ਉਲਟਾ ਸਰਕਾਰ ਨੇ ਘਟਾ ਦਿਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਫ਼ੈਸਲੇ ਵਾਪਸ ਨਹੀਂ ਨਾ ਲਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।

ਇਸ ਮੌਕੇ ਗੁਰਪ੍ਰੀਤ ਬਲਬੇੜਾ, ਤਹਿਸੀਲ ਪ੍ਰਧਾਨ ਨਾਭਾ ਜਗਦੀਸ਼ ਬਾਵਾ, ਕਾਨੂੰਗੋ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ, ਤਹਿਸੀਲ ਸਮਾਣਾ ਦੇਪ੍ਰਧਾਨ ਕਰਮਜੀਤ ਸਿੰਘ ਤੇ ਜ਼ਿਲ੍ਹਾ ਖਜ਼ਾਨਚੀ ਜਗਤਾਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *