News Patiala:
ਅੱਜ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ, ਐਸ.ਐਸ.ਪੀ.ਸਾਹਿਬ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦਸਿਆ ਕਿ ਸ੍ਰੀ ਮੁੱਖਮਿੰਦਰ ਸਿੰਘ ਛੀਨਾ ਆਈ.ਪੀ.ਐਸ, ਆਈ.ਜੀ.ਪੀ ਪਟਿਆਲਾ ਰੇਂਜ ਪਟਿਆਲਾ ਦੀ ਦੇ ਦਿਸਾ ਨਿਰਦੇਸਾ ਹੇਠ ਕਾਰਵਾਈ ਕਰਦੇ ਹੋਏ, ਸ੍ਰੀ ਵਜੀਰ ਸਿੰਘ ਐਸ.ਪੀ. (ਸਿਟੀ) ਪਟਿਆਲਾ ਦੀ ਸੁਪਰਵਿਜਨ ਅਧੀਨ ਸ੍ਰੀ ਮੋਹਿਤ ਅਗਰਵਾਲ ਡੀ.ਐਸ.ਪੀ. ਸਿਟੀ-2 ਪਟਿਆਲਾ ਅਤੇ ਐਸ.ਆਈ ਕਰਨਬੀਰ ਸਿੰਘ ਸੰਧੂ, ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜੇਲ ਵਿੱਚ ਬ੍ਰਾਮਦ 33 ਸਿੰਮ ਕਾਰਡ (30 ਸਿੰਮ ਵੋਡਾਫੋਨ,3 ਸਿੰਮ ਐਰਟਲ) ਜੇਲ ਵਿੱਚ ਆਉਣ ਅਤੇ ਦੁਰਵਰਤੋਂ ਕਰਨ ਦਾ ਪਰਦਾਫਾਸ਼ ਕੀਤਾ ਗਿਆ।
33 Mobile Sim recovered from Patiala Central Jail |
ਜੋ ਕੇਂਦਰੀ ਜੇਲ ਵਿੱਚੋਂ ਮਿਲੀ ਸੂਚਨਾ ਦੇ ਅਧਾਰ ਤੇ ਮੁੱਕਦਮਾ ਨੰਬਰ ਨੰ.169 ਮਿਤੀ 25/6/22 ਅਧ 384,511,420,468,471,120-ਬੀ ਆਈ.ਪੀ.ਸੀ. 52-ਏ ਜੀਨ ਐਕਟ ਥਾਣਾ ਤ੍ਰਿਪੜੀ ਪਟਿਆਲਾ ਬਰਖਿਲਾਫ ਪੁਸ਼ਪਿੰਦਰ ਸਿੰਘ ਉਰਫ ਨੌਨੀ ਪੁੱਤਰ ਮਨਿੰਦਰ ਸਿੰਘ ਵਾਸੀ ਮਕਾਨ ਨੰ.34/3 ਗੁਲਮਾਰਗ ਐਵੀਨਿਊ ਜਲੰਧਰ ਅਤੇ ਰਕੇਸ਼ ਕੁਮਾਰ ਉਰਫ ਕਾਕਾ ਪੁੱਤਰ ਗਰੀਬ ਦਾਸ ਵਾਸੀ ਪਿੰਡ ਦੀਨਾ ਜਲੰਧਰ ਦਰਜ ਰਜਿਸ਼ਟਰ ਕੀਤਾ ਗਿਆ। ਜਿਸ ਦੀ ਬੜੀ ਬਰੀਕੀ ਅਤੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਕਿ ਰਵੀ ਸੈਨਾਲੀਆ ਪੁੱਤਰ ਕ੍ਰਿਸ਼ਨ ਚੰਦ ਵਾਸੀ ਐਚ.ਈ 104 ਅਮਨ ਐਵੀਨਿਊ ਜਿਲ੍ਹਾ ਅਮ੍ਰਿਤਸਰ ਵੱਲੋਂ ਇਹ ਸਿਮ ਕਾਰਡ ਜਿਆਲੀ ਆਈ.ਡੀ ਕਾਰਡ ਦੇ ਅਧਾਰ ਪਰ ਜਾਰੀ ਕਰਕੇ ਅੱਗੇ ਹਰਿੰਦਰਪਾਲ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਮਕਾਨ 39,ਗਲੀ ਨੰ.5 ਪੱਲਾ ਸਾਹਿਬ ਰੋਡ ਕਰਮ ਸਿੰਘ ਕਲੌਨੀ ਜਿਲ੍ਹਾ ਅਮ੍ਰਿਤਸਰ ਨੂੰ ਵੇਚੇ ਗਏ ਸਨ। ਜਿਸ ਵੱਲੋ ਇਹ ਸਿਮ ਕਾਰਡ ਅੱਗੇ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੋਰਾ ਜਿਲ੍ਹਾ ਤਰਨਤਾਰਨ ਨੂੰ ਕੇਂਦਰੀ ਜੇਲ੍ਹ ਪਟਿਆਲਾ ਨੂੰ ਮੁਹਇਆ ਕਰਵਾਏ ਗਏ ਸੀ। ਇਹਨਾ ਸਾਰੇ ਦੋਸ਼ੀਆ ਨੂੰ ਇਸ ਸ਼ਾਜਿਸ਼ ਵਿੱਚ ਗ੍ਰਿਫਤਾਰ ਕਰਕੇ ਬੇਨਕਾਬ ਕਰਕੇ ਪਰਦਾਫਾਸ਼ ਕੀਤਾ ਗਿਆ ਹੈ। ਮੁਕੱਦਮਾ ਦੀ ਅੱਗੇ ਵੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ, ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।