ਜ਼ਿਲ੍ਹਾ ਵਾਸੀ ਸਹੂਲਤ ਦਾ ਲਾਭ ਉਠਾਉਣ : ਡੀਸੀ ਸਾਕਸ਼ੀ ਸਾਹਨੀ
DC Dedicates Vertical Gardens to People |
News Patiala : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਹਵਾ, ਮਿੱਟੀ, ਪਾਣੀ ਤੇ ਆਵਾਜ਼ ਪ੍ਰਦੂਸ਼ਣ ਦੇ ਖ਼ਿਲਾਫ਼ ਦੁਨੀਆਂ ਭਰ ‘ਚ 5 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਕ ਨਿਵੇਕਲਾ ਉਪਰਾਲਾ ਕਰ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਮੂਨੇ ਦੇ ਤੌਰ ‘ਤੇ ਵਰਟੀਕਲ ਗਾਰਡਨ ਸਥਾਪਤ ਕੀਤਾ ਹੈ। ਇਸ ਵਰਟੀਕਲ ਗਾਰਡਨ ਨੂੰ ਲੋਕ ਅਰਪਿਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਰਿਸੈਪਸ਼ਨ ਕਾਊਂਟਰ ‘ਤੇ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਨ ਤੇ ਇਨਾਂ੍ਹ ਨੂੰ ਵਰਟੀਕਲ ਗਾਰਡਨਜ਼ ਲਈ ਲੋਕਾਂ ਨੂੰ ਦੇਣ ਲਈ ਇੱਕ ‘ਨੇਚਰ ਬੈਂਕ’ ਵੀ ਸਥਾਪਤ ਕੀਤਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜੰਗਲਾਤ ਅਫ਼ਸਰ ਵਿੱਦਿਆ ਸਾਗਰੀ, ਏ.ਡੀ.ਸੀਜ਼ ਗੌਤਮ ਜੈਨ, ਗੁਰਪ੍ਰਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ ਸਮੇਤ ਵਾਤਾਵਰਣ ਪੇ੍ਮੀਆਂ ਦੇ ਨਾਲ ਮਿਲਕੇ ਪਟਿਆਲਾ ਸ਼ਹਿਰ ਲਈ ਫੇਫੜਿਆਂ ਦਾ ਕੰਮ ਕਰਦੇ ਇੱਥੇ ਨਾਭਾ ਰੋਡ ‘ਤੇ ਸਥਿਤ ਵਾਤਾਰਵਣ ਪਾਰਕ ਅਤੇ ਨੇਚਰ ਪਾਰਕ ਵਿੱਚੋਂ ਪਲਾਸਟਿਕ ਦਾ ਕਚਰਾ ਸਾਫ਼ ਕਰਨ ਵਾਲੀ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਪੰਛੀਆਂ ਦੇ ਲੱਕੜ ਦੇ ਬਣੇ ਆਲ੍ਹਣੇ ਵੀ ਘਰਾਂ ‘ਚ ਲਗਾਉਣ ਲਈ ਵੰਡੇ ਗਏ।