ਸਮੁੱਚੇ ਜ਼ਿਲੇ ‘ਚ ਹਾਈ ਅਲਰਟ, ਕਾਨੂੰਨ ਹੱਥ ‘ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ. ਐੱਸ. ਪੀ. ਪਾਰਿਕ
News Patiala |
News Patiala– ਦੇਸ਼ ਦੇ ਕਈ ਰਾਜਾਂ ‘ਚ ਭਾਰਤੀ ਸੈਨਾ ਵਿਚ ਭਰਤੀ ਨੂੰ ਲੈ ਕੇ ਲਾਂਚ ਕੀਤੀ ਗਈ ਅਗਨੀਪੰਥ ਯੋਜਨਾ ਦੇ ਵਿਰੋਧ ਨੂੰ ਦੇਖਦੇ ਹੋਏ ਪਟਿਆਲਾ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾਉਣ ਤੋਂ ਬਾਅਦ ਪਟਿਆਲਾ ਪੁਲਸ ਨੇ ਸ਼ਹਿਰ ਦੇ ਅਪਰ ਮਾਲ ‘ਤੇ ਸਥਿਤ ਸੈਨਾ ਭਰਤੀ ਕੇਂਦਰ ਨੂੰ ਸੀਲ ਕਰ ਕੇ ਉਥੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਸਮੁੱਚੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸ.ਐੱਸ.ਪੀ ਦੀਪਕ ਪਾਰਿਕ ਮੌਕੇ ‘ਤੇ ਪਹੁੰਚੇ। ਉਨ੍ਹਾਂ ਨਾਲ ਐੱਸ ਪੀ. ਸਿਟੀ ਵਜੀਰ ਸਿੰਘ ਅਤੇ ਡੀ.ਐੱਸ.ਪੀ. ਕ੍ਰਿਸ਼ਨ ਕੁਮਾਰ ਪੈਂਥੇ ਵੀ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਸਾਰੀਆਂ ਸਬ ਡਵੀਜਨਾ ਦੇ ਡੀ.ਐੱਸ.ਪੀ. ਅਤੇ ਸਮੁੱਚੇ ਥਾਣਿਆਂ ਦੇ ਮੁਖੀਆਂ ਨੂੰ ਅਲਰਟ ਕਰ ਕੇ ਰੱਖਿਆ ਹੋਇਆ ਹੈ। ਇਥੇ ਇਹ ਦੱਸਣਯੋਗ ਹੈ ਕਿ ਦੇਸ਼ ਦੇ ਕਈ ਰਾਜਾਂ ਵਿਚ ਹਿੰਸਾ ਵਿਚ ਜਿਆਦਾਤਰ ਰੇਲਵੇ ਸਟੇਸ਼ਨਾਂ ਅਤੇ ਰੇਲਵੇ ਟਰੈਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਲਈ ਪਟਿਆਲਾ ਪੁਲਸ ਵੱਲੋਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।ਖੁਦ ਐੱਸ.ਐੱਸ.ਪੀ. ਦੀਪਕਰ ਪਾਰਿਕ ਵੱਲੋਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਦਾ ਜਾਇਜਾ ਲਿਆ ਗਿਆ ਸੀ।