11 ਸਕੂਲਾਂ ‘ਚ ਲਾਏ ਛੱਤ ਵਾਲੇ ਪੱਖੇ: Basant Ritu Club Patiala

 11 ਸਕੂਲਾਂ ‘ਚ ਲਾਏ ਛੱਤ ਵਾਲੇ ਪੱਖੇ

Basant Ritu Club Patiala
 Basant Ritu Club Patiala

News Patiala : ਗਰਮੀ ਤੋਂ ਬੱਚਣ ਲਈ ਸਰਕਾਰੀ ਸਕੂਲਾਂ ‘ਚ ਛੱਤ ਵਾਲੇ ਪੱਖਿਆਂ ਦੀ ਕਮੀ ਨੂੰ ਦੇਖਦੇ ਹੋਏ Basant Ritu Club Patiala ਵੱਲੋਂ ਸਰਕਾਰੀ ਸਕੂਲਾਂ ਵਿਖੇ ਛੱਤ ਵਾਲੇ ਪੱਖੇ ਲਾਉਣ ਦੀ ਮੁਹਿੰਮ ਜਾਰੀ ਹੈ। ਇਸ ਮੁਹਿੰਮ ਤਹਿਤ ਕਲੱਬ ਵੱਲੋਂ 11 ਸਕੂਲਾਂ ‘ਚ ਛੱਤ ਵਾਲੇ ਪੱਖੇ ਲਾਏ ਗਏ। 

Basant Ritu Club Patiala  ਪਿੰਡ ਭਾਨਰੀ ਦੇ ਐਲੀਮੈਂਟਰੀ ਸਕੂਲ ਵਿਖੇ ਕਲੱਬ ਦੇ ਸਲਾਹਕਾਰ ਸੰਕਰ ਲਾਲ ਖੁਰਾਣਾ ਦੀ ਸਰਪ੍ਰਸਤੀ ਹੇਠ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਹੈਡ ਟੀਚਰ ਰਾਜਵੰਤ ਕੌਰ ਨੇ ਆਖਿਆ ਕਿ ਭਾਵੇਂ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ, ਸਮਾਰਟ ਸਕੂਲ ਬਣਾਏ ਜਾ ਰਹੇ ਹਨ ਫਿਰ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਅਧਿਆਪਕਾਂ ਵੱਲੋਂ ਵੀ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।

ਸਕੂਲ ਵਿਖੇ ਛੱਤ ਵਾਲੇ ਪੱਖਿਆ ਦੀ ਲੋੜ ਨੂੰ ਦੇਖਦੇ ਹੋਏ ਬਸੰਤ ਰਿਤੂ ਕਲੱਬ ਵੱਲੋਂ ਤਿੰਨ ਛੱਤ ਵਾਲੇ ਪੱਖੇ ਲਗਾ ਕੇ ਸਕੂਲ ਦੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਜੋ ਦਿੱਤੀ ਗਈ ਹੈ ਉਹ ਇਕ ਪਰਉਪਕਾਰ ਦਾ ਕੰਮ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਸਰਕਾਰੀ ਸਕੂਲਾਂ ‘ਚ ਪੜਦੇ ਨੋਨਿਹਾਲ ਬੱਚਿਆਂ ਦੀ ਜੋ ਕਲੱਬ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉਹ ਪ੍ਰਮਾਤਮਾ ਦੀ ਸੇਵਾ ਹੈ। ਇਸ ਮੌਕੇ ਪ੍ਰਵੇਸ਼ ਕੁਮਾਰ, ਜਸਵੀਰ ਸਿੰਘ, ਸੁਖਵੀਰ ਕੌਰ, ਹਰਮਨ ਸਿੰਘ, ਸਤਵਿੰਦਰ ਕੌਰ, ਪਿੰਕੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *