ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋ ਆਪਣੇ ਹੱਕਾਂ ਨੂੰ ਲੈ ਕੇ ਕਮੇਟੀ ਦਾ ਗਠਨ: Sewa Kendra Union

 News Patiala : ਸੇਵਾ ਕੇਂਦਰ ਜ਼ਿਲਾ ਪਟਿਆਲਾ ਦੇ ਕਰਮਚਾਰੀਆਂ ਵੱਲੋਂ ਜਿਲ੍ਹਾ ਪੱਧਰੀ ਮੀਟਿੰਗ ਰੱਖੀ ਗਈ। ਇਸ ਦਾ ਮੁੱਖ ਮਕਸਦ ਮੁਲਾਜਮਾਂ ਦੇ ਬਣਦੇ ਹੱਕ ਲੈਣ ਲਈ ਵਿਚਾਰ ਵਟਾਂਦਰਾ ਕਰਨਾ ਸੀ। 

Sewa Kendra Union
 Sewa Kendra Union

  • ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਕੀਤੇ ਗਏ। ਮੁਲਾਜਮਾਂ ਦਾ ਕਹਿਣਾ ਹੈ ਕਿ ਲੱਗਭਗ  6 ਸਾਲਾਂ ਤੋਂ ਕੰਮ ਕਰਦੇ ਕਰਮਚਾਰੀਆਂ ਹੈਲਪ ਡੈਸਕ ਆਪਰੇਟਰ,ਆਪਰੇਟਰ, ਰਨਰ, ਸਿਕੁਰਿਟੀ ਗਾਰਡ,ਸਫ਼ਾਈ ਕਰਮਚਾਰੀ ਦੀ ਅੱਜ ਤੱਕ ਕੋਈ ਵੀ ਤਨਖਾਹ ਨਹੀ ਵਧਾਈ ਗਈ। 
  • ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ 8000 ਤੋਂ 10000 ਦੀ ਤਨਖਾਹ ਦਿੱਤੀ ਜਾ ਰਹੀ ਹੈ ਜਦ ਕਿ ਸੇਵਾ ਕੇਂਦਰਾ ਵਿੱਚ 27 ਦੇ ਲਗਭਗ ਡਿਪਾਰਟਮੇਂਟ ਅਤੇ 379 ਸਰਕਾਰ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਜਦੋਂਕਿ ਸੇਵਾ ਕੇਂਦਰ ਖੁੱਲਣ ਸਮੇਂ ਸਿਰਫ਼ 150 ਕੁ ਸੇਵਾਵਾਂ ਸਨ।
  • ਹੁਣ ਨਵੀਂ ਸਰਕਾਰ ਤੇ ਕੰਪਨੀ ਨੇ ਸੇਵਾ ਕੇਂਦਰਾਂ ਨੂੰ ਹਫ਼ਤੇ ਦੇ 7 ਦਿਨ ਖੋਲ ਦਿੱਤਾ ਹੈ ਅਤੇ ਸੇਵਾ ਕੇਂਦਰਾਂ ਦਾ ਸਮਾਂ ਵੀ 8 ਤੋਂ 6 ਕਰ ਦਿੱਤਾ ਹੈ।
  • ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰ ਖੋਲਣ ਨਾਲ ਸਰਕਾਰ ਤੇ ਕੰਪਨੀ ਨੂੰ ਮੋਟਾ ਮੁਨਾਫ਼ਾ ਹੈ। ਇਸ ਦੇ ਉਲਟ ਮੁਲਾਜਮ 8 ਹਜਾਰ ਵਿੱਚ ਰੁਲ ਰਹੇ ਹਨ।
  •  ਇਥੇ ਇਹ ਜਾਣ ਕੇ ਹਰਾਨੀ ਹੋਵੇਗੀ ਸਰਕਾਰ  ਅਤੇ ਕੰਪਨੀ ਨੂੰ ਸਭ ਤੋਂ ਵੱਧ ਪੈਸੇ ਸੇਵਾ ਕੇਂਦਰਾਂ ਤੋਂ ਇਕੱਠਾ ਹੋ ਰਿਹੇ ਹਨ ਪਰ ਅੱਜ ਤਕ ਸਰਕਾਰ ਜਾ ਕੰਪਨੀ ਨੇ ਸੇਵਾ ਕੇਂਦਰਾਂ ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਆਪਣੇ ਬਣਦੇ ਹੱਕਾਂ ਨੂੰ ਲੈ ਕੇ ਅੱਜ 17  ਅਪ੍ਰੈਲ ਨੂੰ  ਸਰਬਸੰਮਤੀ ਨਾਲ ਇਕ ਕਮੇਟੀ ਦਾ ਗਠਣ ਕੀਤਾ ਗਿਆ। Sewa Kendra Union ਦਾ ਵੇਰਵਾ ਇਸ ਪ੍ਰਕਾਰ ਹੈ। 

Sewa Kendra Union
 Sewa Kendra Union

  1. ਪ੍ਰਧਾਨ ‌- ਸੰਗਰਾਮ ਸਿੰਘ (ਰਾਜਪੁਰਾ)
  2. ਉਪ ਪ੍ਰਧਾਨ – ਅਨੀਤਾ ਗੋਸਵਾਮੀ (ਪਟਿਆਲਾ)
  3. ਜ਼ਿਲਾ ਲੀਗਲ ਅਡਵਾਈਜ਼ਰ – ਸੁਖਵਿੰਦਰ ਸਿੰਘ (ਨਾਭਾ)
  4. ਸਰਪ੍ਰਸਤ – ਮਨਜੀਤ ਸਿੰਘ (ਨਾਭਾ)
  5. ਜਨਰਲ ਸਕੱਤਰ – ਸੱਤਪ੍ਰੀਤ ਸਿੰਘ (ਪਟਿਆਲਾ)
  6. ਜ਼ਿਲਾ ਇੰਚਾਰਜ – ਬਲਜਿੰਦਰ ਸਿੰਘ (ਸਮਾਣਾ)
  7. ਸਟੇਜ ਸੈਕਟਰੀ – ਗੁਰਪ੍ਰੀਤ ਸਿੰਘ (ਪਾਤੜਾਂ)
  8. ਮੀਡੀਆ ਅਡਵਾਈਜ਼ਰ – ਪ੍ਰਿੰਸ (ਨਾਭਾ)
  9. ਖਜਾਨਚੀ – ਦਵਿੰਦਰ ਸ਼ਰਮਾ (ਪਟਿਆਲਾ)

ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕਮੈਂਟ ਕਰੋ

Leave a Reply

Your email address will not be published. Required fields are marked *