ਖ਼ੂਨਦਾਨ ਕੈਂਪ ਲਾਇਆ : Patiala News Today

 

Patiala News

Patiala News : ਜੁਆਇੰਟਸ ਭਵਨ ਵਿਖੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਤੇ ਕੰਪੀਟੈਂਟ ਫਾਊਂਡੇਸ਼ਨ ਸੰਸਥਾ ਦੇ ਪ੍ਰਧਾਨ ਤੇ ਭਾਜਪਾ ਹਿਮਾਚਲ ਦੇ ਸਹਿ-ਇੰਚਾਰਜ ਸੰਜੇ ਟੰਡਨ ਦੇ ਸਾਂਝੇ ਸਹਿਯੋਗ ਨਾਲ ਕੈਂਪ ਇੰਚਾਰਜ ਭਾਜਪਾ ਆਗੂ ਪ੍ਰਦੀਪ ਨੰਦਾ ਦੀ ਦੇਖ-ਰੇਖ ‘ਚ ਖੂਨਦਾਨ ਕੈਂਪ ਲਾਇਆ ਗਿਆ। ਇਸ ‘ਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਹਿਮਾਚਲ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਭਾਜਪਾ ਰਾਸ਼ਟਰੀ ਕਾਰਜ਼ਕਾਰਨੀ ਮੈਂਬਰ ਸੰਜੇ ਟੰਡਨ ਵੱਲੋਂ ਵਰਚੁਅਲ ਸਿਸਟਮ ਦੇ ਰਾਹੀ ਕੈਂਪ ਦਾ ਉਦਘਾਟਨ ਕਰ ਕੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਰਾਜਪੁਰਾ ਤੋਂ ਭਾਜਪਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਤੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਪਹੁੰਚੇ ਤੇ ਉਨਾਂ੍ਹ ਵੱਲੋਂ ਖੂਨਦਾਨੀਆਂ ਦੀ ਹੌਂਸਲਾ ਅਫਸਾਈ ਕੀਤੀ। ਇਸ ਮੌਕੇ ਭਾਜਪਾ ਮੰਡਲ ਸ਼ਹਿਰੀ ਦੇ ਪ੍ਰਧਾਨ ਵਿਜੈ ਮੈਨਰੋ, ਕੌਂਸਲਰ ਸ਼ਾਂਤੀ ਸਪਰਾ, ਜੁਆਇੰਟਸ ਗਰੁੱਪ ਦੇ ਪ੍ਰਧਾਨ ਸੰਦੀਪ ਕਮਲ, ਡਾ. ਨੰਦ ਲਾਲ, ਵਿਜੈ ਮੈਨਰੋ, ਨਰੇਸ਼ ਧੀਮਾਨ, ਕਿਰਨ ਹੰਸ, ਯਸ਼ ਟੰਡਨ, ਸੰਜੇ ਅਹੂਜਾ, ਜ਼ਿਲ੍ਹਾ ਯੁੱਵਾ ਮੋਰਚਾ ਪ੍ਰਧਾਨ ਗੌਰਵ ਗੌਤਮ, ਸੰਦੀਪ ਕਮਲ, ਭੂਪਿੰਦਰ ਸਿੰਘ ਗੋਲੂ, ਕਾਲਾ ਨਨਹੇੜਾ ਤੇ ਨਮਿਤਾ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ।

Leave a Reply

Your email address will not be published. Required fields are marked *