12 ਫ਼ੀਸਦੀ ਲੋਕਾਂ ਨੇ ਨਹੀਂ ਲਗਵਾਈ ਪਹਿਲੀ ਡੋਜ਼
ਪੇਂਡੂ ਇਲਾਕਿਆਂ ਵਿੱਚ ਟੀਮਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
ਆਪਣੀ ਮਰਜ਼ੀ ਨਾਲ ਲੋਕ ਦੇਣ ਇਨਕਾਰ ਪੱਤਰ : ਸਿਵਲ ਸਰਜਨ
covid vaccine patiala news |
Patiala News: 10 February 2022
ਸਿਹਤ ਵਿਭਾਗ ਪਟਿਆਲਾ ਵੱਲੋਂ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੀ ਮੁਹਿੰਮ ਦੌਰਾਨ ਹੁਣ ਤਕ ਜ਼ਿਲ੍ਹੇ ਦੇ 88 ਫ਼ੀਸਦ ਲੋਕਾ ਨੇ ਪਹਿਲੀ ਡੋਜ਼ ਵੀ ਲਗਵਾ ਲਈ ਗਈ ਹੈ। ਹਾਲੇ ਵੀ 12 ਫ਼ੀਸਦੀ ਅਬਾਦੀ ਅਜਿਹੀ ਹੈ ਕਿ ਜੋ ਕਿ ਜਾਗਰੂਕ ਕਰਨ ਦੇ ਬਾਵਜੂਦ ਵੀ ਵੈਕਸੀਨ ਲਗਾਉਣ ਲਈ ਤਿਆਰ ਨਹੀਂ ਹੈ। ਇਸ ਸਬੰਧ ਸਿਹਤ ਵਿਭਾਗ ਪਟਿਆਲਾ ਵੱਲੋਂ ਆਪਣੀ ਮਰਜ਼ੀ ਦੇ ਨਾਲ ਇਨਕਾਰ ਪੱਤਰ ਵੀ ਮੰਗੇ ਜਾ ਰਹੇ ਹਨ। ਇਸ ਨਾਲ ਅਬਾਦੀ ਨੂੰ ਕਵਰ ਕੀਤਾ ਜਾ ਸਕੇ।
ਚੋਣ ਕਮਿਸ਼ਨ ਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਪਟਿਆਲਾ ਵਿੱਚ 100 ਫ਼ੀਸਦ ਅਬਾਦੀ ਦਾ ਟੀਕਾਕਰਨ ਕਰਵਾਉਣ ਲਈ ਮੁਹਿੰਮ ਚੱਲ ਰਹੀ ਹੈ। ਹੁਣ ਤਕ ਪਟਿਆਲਾ ਵਿੱਚ ਲਾਏ ਕੋਰੋਨਾ ਟੀਕਾਕਰਨ ਕੈਂਪਾਂ ਲਗਾਏ ਜਾ ਚੁੱਕੇ ਹਨ। ਇਹਨਾਂ ਵਿੱਚ 13 ਲੱਖ ਤੋਂ ਵੱਧ ਵਿਅਕਤੀਆਂ ਨੇ ਕੋਵੀਸ਼ੀਲਡ ਤੇ ਕੋਵੈਕਸਿਨ ਦੀ ਪਹਿਲੀ ਡੋਜ਼ ਲਗਵਾ ਲਈ ਗਈ ਹੈ। ਜਦੋ ਕਿ 9 ਲੱਖ ਦੇ ਕਰੀਬ ਅਬਾਦੀ ਵਲੋਂ ਕੋਰੋਨਾ ਦੀ ਦੂਸਰੀ ਡੋਜ਼ ਵੀ ਲਗਵਾ ਚੁੱਕੀ ਹੈ।
ਲੋਕਾਂ ਨੂੰ ਟੀਕਾਕਰਨ ਕਰਾਉਣ ਲਈ ਹੁਣ ਪ੍ਰਸ਼ਾਸਨਿਕ ਤੇ ਸਿਹਤ ਅਧਿਕਾਰੀਆਂ ਵੱਲੋਂ ਟੀਕਾਕਰਨ ਕੈਂਪ ਲਾਉਣ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਜਿਨਾਂ ਵੱਲੋਂ ਘਰ-ਘਰ ਜਾ ਕੇ ਕੋਰੋਨਾ ਟੀਕਾਕਰਨ ਲਾਉਣ ਸਬੰਧੀ ਜਾਗਰੂਕ ਵੀ ਕੀਤਾ ਰਿਹਾ ਹੈ। ਇਸ ਦੇ ਬਾਵਜੂਦ ਵੀ ਜਾਗਰੂਕਤਾ ਦੀ ਘਾਟ ਕਾਰਨ ਡੇਢ ਲੱਖ ਦੀ ਅਬਾਦੀ ਅਜਿਹੀ ਹੈ। ਜੋ ਟੀਕਾਕਰਨ ਕਰਾਉਣ ਲਈ ਤਿਆਰ ਹੀ ਨਹੀਂ ਹੈ। ਇਸ ਤੋ ਇਲਾਵਾ ਅਜੇਹੀ ਅਬਾਦੀ ਵੀ ਹੈ ਜੋ ਪਹਿਲਾਂ ਤੋਂ ਹੀ ਵਿਦੇਸ਼ਾਂ ਵਿਚ ਸ਼ਿਫ਼ਟ ਹੈ।
ਸਿਹਤ ਵਿਭਾਗ ਵੱਲੋਂ ਇਨਾਂ ਵਿਅਕਤੀਆਂ ਦਾ ਟੀਕਾਕਰਨ ਕਰਨਾ ਵੀ ਇਕ ਚੁਣੌਤੀ ਬਣਿਆ ਹੋਇਆ ਹੈ। ਇਸ ਸਬੰਧ ਵਿੱਚ ਸਿਹਤ ਵਿਭਾਗ ਨੇ ਟੀਕਾਕਰਨ ਦੀ ਪਹਿਲੀ ਡੋਜ਼ ਲਗਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ।
ਲੋਕ ਖੁਦ ਆਪਣੀ ਮਰਜ਼ੀ ਨਾਲ ਇਨਕਾਰ ਪੱਤਰ ਦੇਣ ਤਾਂ ਕਿ ਸਿਹਤ ਵਿਭਾਗ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਾ ਬਣਦਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਦੌਰਾਨ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆਏ ਸਨ। ਲੋਕਾਂ ਨੂੰ ਬਚਾਅ ਲਈ ਸਿਹਤ ਵਿਭਾਗ ਵੱਲੋਂ ਟੀਕਾਕਰਨ ਮੁਹਿੰਮ ਤੇਜ਼ ਕੀਤੀ ਗਈ ਸੀ।