ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਉਡਾਉਣ ਦੀ ਨਹੀਂ ਮਿਲੀ ਇਜਾਜ਼ਤ

Charanjit Channi CM helicopter
Charanjit Channi CM in Helicopter

 ਚੰਡੀਗੜ੍ਹ, 14 ਫ਼ਰਵਰੀ, 2022:

ਪੰਜਾਬ ਦੇ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ।  ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫ਼ੇਰੀ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਨੇ ਇਸ ਮਸਲੇ ਤੇ ਮੀਡੀਆ ਨਾਲ ਗੱਲਬਾਤ ਕੀਤੀ।

ਅੱਜ ਰੁਹਲ ਗਾਂਧੀ ਦੀ ਹੁਸ਼ਿਆਰਪੁਰ ਵਿਖੇ ਰੈਲੀ ਸੀ। ਇਸ ਰੈਲੀ ਵਿੱਚ ਚੰਨੀ  ਸ਼ਾਮਲ ਨਹੀਂ ਹੋ ਸਕੇ। ਇਹ ਰੈਲੀ ਹੁਸਿਆਰਪੁਰ ਵਿੱਚ ਸਾਬਕਾ ਮੰਤਰੀ ਅਤੇ ਕਾਂਗਰਸ ਉਮੀਦਵਾਰ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਜ਼ਿਲ੍ਹੇ ਦੇ ਬਾਕੀ ਉਮੀਦਵਾਰਾਂ ਦੇ ਹੱਕ ਵਿੱਚ ਸੀ।

ਸ: ਚੰਨੀ ਹੁਸ਼ਿਆਰਪੁਰ ਜਾਣ ਲਈ ਆਪਣੇ ਸਰਕਾਰੀ  ਤੋਂ ਨਿਕਲ ਕੇ ਹੈਲੀਪੈਡ ਤੇ ਪਹੁੰਚੇ। ਉਹ ਹੈਲਪੀਕਾਪਟਰ ਵਿੱਚ ਬੈਠ ਵੀ ਗਏ ਪਰ ਉਨ੍ਹਾਂ ਨੂੰ ਉਡਾਣ ਭਰਣ ਦੀ ਇਜਾਜ਼ਤ ਨਹੀਂ ਮਿਲੀ।

ਕਾਰਨ ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਅੱਜ ਦੇ ਪੰਜਾਬ ਦੌਰੇ ਦੇ ਮੱਦੇਨਜ਼ਰ ਵੀ.ਵੀ.ਆਈ.ਪੀ. ਸੁਰੱਖ਼ਿਆ ਨੂੰ ਵੇਖ਼ਦਿਆਂ ‘ਨੋ ਫ਼ਲਾਈਂਗ ਜ਼ੋਨ’ ਐਲਾਨਿਆ ਗਿਆ ਹੈ ਜਿਸ ਤਹਿਤ ਕੋਈ ਹੋਰ ਹਵਾਈ ਮੂਵਮੈਂਟ ਨਹੀਂ ਹੋ ਸਕਦੀ।

ਪਤਾ ਲੱਗਾ ਹੈ ਕਿ ਸ: ਚੰਨੀ ਨੇ ਲਗਪਗ ਇਕ ਘੰਟਾ ਇੰਤਜ਼ਾਰ ਕੀਤੀ ਜਿਸ ਮਗਰੋਂ ਉਹ ਆਪਣੇ ਨਿਵਾਸ ’ਤੇ ਪਰਤ ਗਏ ਅਤੇ ਉੱਧਰ ਹੁਸ਼ਿਆਰਪੁਰ ਰੈਲੀ ਦਾ ਸਮਾਂ ਹੋ ਜਾਣ ਕਾਰਨ ਰੈਲੀ ਸਥਾਨ ’ਤੇ ਨਹੀਂ ਪਹੁੰਚ ਸਕੇ।

ਸੋਮਵਾਰ ਦੀ ਰੈਲੀ ਵਿੱਚ ਸ੍ਰੀ ਰਾਹੁਲ ਗਾਂਧੀ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਸੁਨੀਲ ਜਾਖ਼ੜ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਧੂਰੀ ਵਿਖ਼ੇ ਕਾਂਗਰਸ ਉਮੀਦਵਾਰ ਸ੍ਰੀ ਦਲਵੀਰ ਗੋਲਡੀ ਦੇ ਹਲਕੇ ਵਿੱਚ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੀ ਸ਼ਮੂਲੀਅਤ ਵਾਲੀ ਰੈਲੀ ਵਿੱਚ ਸ:ਸਿੱਧੂ ਨੇ ਸਟੇਜ ਤੋਂ ਬੁਲਾਏ ਜਾਣ ਦੇ ਬਾਵਜੂਦ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਸ: ਚੰਨੀ ਨੂੰ ਹੀ ਬੁਲਾ ਲਿਆ ਜਾਵੇ। ਅੱਜ ਸ: ਚੰਨੀ ਦੀ ਗੈਰ ਹਾਜ਼ਰੀ ਵਿੱਚ ਸ: ਸਿੱਧੂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ।

ਇਸ ਮਸਲੇ ’ਤੇ ਕੁਝ ਵੀ ਜ਼ਿਆਦਾ ਬੋਲਣ ਤੋਂ ਇਨਕਾਰ ਕਰਦਿਆਂ ਸ: ਚੰਨੀ ਨੇ ਕਿਹਾ ਕਿ ਉਨ੍ਹਾਂ ਕੋਲ ਹੁਸ਼ਿਆਰਪੁਰ ਲਈ ਉਡਾਣ ਭਰਣ ਅਤੇ ਲੈਂਡ ਕਰਨ ਦੀ ‘ਪਰਮਿਸ਼ਨ’ ਸੀ ਪਰ ਅਚਾਨਕ ‘ਨੋ ਫ਼ਲਾੲੀਂਗ ਜ਼ੋਨ’ ਐਲਾਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹ ਲਗਪਗ 2.15 ਵਜੇ ਹੈਲੀਕਾਪਟਰ ਰਾਹੀਂ ਹੀ ਗੁਰਦਾਸਪੁਰ ਲਈ ਰਵਾਨਾ ਹੋਏ ਜਿੱਥੇ ਸ੍ਰੀ ਰਾਹੁਲ ਗਾਂਧੀ ਨੇ ਇਕ ਹੋਰ ਰੈਲੀ ਨੂੰ ਸੰਬੋਧਨ ਕਰਨਾ ਹੈ।

ਸ: ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਸਲੇ ’ਤੇ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁਣਗੇ ਕਿਉਂਕਿ ਲੋਕ ਆਪ ਹੀ ਸਭ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨਾਲ ਖੜ੍ਹੇ ਹਨ ਅਤੇ ਪੰਜਾਬ ਲਈ ਹੀ ਲੜਨਗੇ ਅਤੇ ਮਰਨਗੇ।

Leave a Reply

Your email address will not be published. Required fields are marked *