ਪੁਲਿਸ ਵੱਲੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਅਚਨਚੇਤ ਚੈਕਿੰਗ: Patiala News

ਚੈਕਿੰਗ ਦੌਰਾਨ ਇਕ ਮੋਬਾਈਲ, ਚਾਰ ਚਾਰਜਰ ਤੇ ਹੈੱਡਫ਼ੋਨ ਬਰਾਮਦ

Patiala News
Patiala News

Patiala News: ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਐੱਸਪੀ ਸਿਟੀ ਪਟਿਆਲਾ ਹਰਪਾਲ ਸਿੰਘ ਦੀ ਅਗਵਾਈ ਹੇਠ ਕਰੀਬ ਸਵਾ ਸੌ ਪੁਲਿਸ ਮੁਲਾਜ਼ਮਾਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋਂ ਇਕ ਮੋਬਾਈਲ, ਚਾਰ ਚਾਰਜਰ ਤੇ ਹੈੱਡ ਫੋਨ ਵੀ ਬਰਾਮਦ ਹੋਏ ਹਨ, ਇਹ ਚੈਕਿੰਗ ਕਰੀਬ ਢਾਈ ਘੰਟੇ ਚੱਲੀ।

 ਚੈਕਿੰਗ ਉਪਰੰਤ ਐੱਸਪੀ ਸਿਟੀ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਰੀਬ ਢਾਈ ਘੰਟੇ ਜੇਲ੍ਹ ਦੀ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਪੁਲਿਸ ਨੂੰ ਇਕ ਮੋਬਾਈਲ, ਚਾਰ ਚਾਰਜਰ ਤੇ ਹੈੱਡਫੋਨ ਮਿਲੇ ਹਨ। ਉਨਾਂ ਕਿਹਾ ਕਿ ਇਹ ਚੈਕਿੰਗ ਅਚਨਚੇਤ ਕੀਤੀ ਗਈ ਸੀ ਪਰ ਜੇਲ੍ਹ ਅੰਦਰ ਸਮੇਂ-ਸਮੇਂ ‘ਤੇ ਪੁਲਿਸ ਵਲੋਂ ਚੈਕਿੰਗ ਕੀਤੀ ਜਾਂਦੀ ਹੈ ਅਤੇ ਪੁਲਿਸ ਨੂੰ ਚੈਕਿੰਗ ਦੌਰਾਨ ਸਫਲਤਾ ਵੀ ਮਿਲਦੀ  ਹੈ। 

ਇਸ ਮੌਕੇ ਡੀਐੱਸਪੀ ਰਾਜੇਸ਼ ਛਿੱਬਰ, ਡੀਐੱਸਪੀ ਭੁਪਿੰਦਰ ਸਿੰਘ, ਡੀਐੱਸਪੀ ਸੁਖਵਿੰਦਰ ਸਿੰਘ ਚੌਹਾਨ, ਐਸਐਚਓ ਕੋਤਵਾਲੀ ਬਲਜੀਤ ਸਿੰਘ, ਐਸਐਚਓ ਸਦਰ ਗਗਨਦੀਪ ਸਿੰਘ ਮਾਨ, ਐਸਐਚਓ ਲਾਹੌਰੀ ਗੇਟ ਗੁਰਪ੍ਰਰੀਤ ਸਿੰਘ ਸਮਰਾਓ, ਸਹਾਇਕ ਥਾਣੇਦਾਰ ਬਲਕਾਰ ਸਿੰਘ ਚੌਕੀ ਇੰਚਾਰਜ ਗਲਵੱਟੀ, ਸਹਾਇਕ ਥਾਣੇਦਾਰ ਬਲਜੀਤ ਸਿੰਘ ਇੰਚਾਰਜ ਛੀਂਟਾਂਵਾਲਾ, ਏਐੱਸਆਈ ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਅਤੇ ਮਹਿਲਾ ਪੁਲਿਸ ਮੁਲਾਜ਼ਮ ਮੌਜੂਦ ਸਨ।

Leave a Reply

Your email address will not be published. Required fields are marked *