ਜਸਦੀਪ ਨਿੱਕੂ ਨੇ ਤ੍ਰਿਪੜੀ ਵਿਖੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ: Patiala News

ਨਿੱਕੂ ਦੀ ਡੋਰ-ਟੂ-ਡੋਰ ਚੋਣ ਦੀ ਮੁਹਿੰਮ ਨੂੰ ਤ੍ਰਿਪੜੀ ਬਾਜ਼ਾਰ ‘ਚ ਭਰਵਾਂ ਹੁੰਗਾਰਾ

Patiala News Today Live News
Patiala News Today Live News

Patiala News– ਪਟਿਆਲਾ ਦਿਹਾਤੀ ਤੋਂ (ਆਜ਼ਾਦ) ਉਮੀਦਵਾਰ ਜਸਦੀਪ ਸਿੰਘ ਨਿੱਕੂ ਦੀ ਚੋਣ ਮੁਹਿੰਮ ਨੂੰ ਦੂਜੇ ਦਿਨ ਤ੍ਰਿਪੜੀ ਬਾਜ਼ਾਰ ਅਤੇ ਵਾਰਡਾਂ ਵਿਖੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਲੋਕ ਆਪ ਮੁਹਾਰੇ ਉਨ੍ਹਾਂ ਦੀ ਚੋਣ ਮੁਹਿੰਮ ਦਾ ਹਿੱਸਾ ਬਣ ਗਏ ।ਜਸਦੀਪ ਸਿੰਘ ਨਿੱਕੂ ਨੇ ਕਿਹਾ ਕਿ ਅਸੀਂ ਹਰੇਕ ਵੋਟਰ ਤੱਕ ਪਹੁੰਚ ਕਰ ਰਹੇ ਹਾਂ ਅਤੇ ਆਪਣੇ ਪਰਿਵਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਵੋਟ ਮੰਗ ਰਹੇ ਹਾਂ। ਹਲਕੇ ਦੇ ਲੋਕਾਂ ਦਾ ਸਾਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਸਾਡੀ ਇਸ ਚੋਣ ਮੁਹਿੰਮ ‘ਚ ਨਵੇਂ ਲੋਕ ਹਰ ਰੋਜ਼ ਦੂਜੀਆਂ ਪਾਰਟੀਆਂ ਛੱਡ ਕੇ ਸਾਡੇ ਨਾਲ ਚੱਲਣ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਮਰਥਨ ਕਰ ਰਹੇ ਹਨ ਅਤੇ ਮੇਰੀ ਚੋਣ ਮੁਹਿੰਮ ਨੂੰ ਘਰ-ਘਰ ਤੱਕ ਪੁਹੰਚਾ ਰਹੇ।

Leave a Reply

Your email address will not be published. Required fields are marked *