ਕੁੱਤੇ ਨੂੰ ਕਾਰ ਚੜਾ ਕੇ ਮਾਰਨ ਦਾ ਐੱਨ. ਆਰ. ਆਈ. ਗੁਰਪ੍ਰੀਤ ਸਿੰਘ ਖਿਲਾਫ ਕੇਸ ਦਰਜ

News Patiala
News Patiala

ਪਟਿਆਲਾ, 11 ਫਰਵਰੀ 2022 — ਸ਼ਹਿਰ ਦੇ ਘੁੰਮਣ ਨਗਰ ਇਲਾਕੇ ‘ਚ ਇਕ ਐੱਨ. ਆਰ. ਆਈ. ਵੱਲੋਂ ਕੁੱਤੇ ’ਤੇ ਕਾਰ ਚੜਾ ਕੇ ਮਾਰਨ ਦੇ ਦੋਸ਼ ‘ਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਘੁੰਮਣ ਨਗਰ-ਏ ਪਟਿਆਲਾ ਖਿਲਾਫ 429, 506 ਆਈ. ਪੀ. ਸੀ. ਅਤੇ ਦੀ ਪ੍ਰੀਵੈਨਸ਼ਨ ਆਫ ਕਰੂਐਲਟੀ-ਟੂ ਐਨੀਮਲ ਐਕਟ 1960 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। 

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜੀਵ ਪ੍ਰੇਮੀ ਗੁਰਮੁੱਖ ਗੁਰੂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਕੁੱਤੇ ਨੂੰ ਬੇਰਹਿਮੀ ਨਾਲ ਮਾਰਿਆ।ਕੁੱਤੇ ਦੀ ਮਾਲਕਣ ਸਿਮਰਨਜੀਤ ਕੌਰ ਨਾਲ ਗਾਲੀ-ਗਲੋਚ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਕੁੱਤੇ ਨੂੰ ਟਾਇਰ ਦੇ ਥੱਲਿਓਂ ਕੱਢਿਆ ਗਿਆ।

ਜਦੋਂ ਮ੍ਰਿਤਕ ਕੁੱਤੇ ਨੂੰ ਪੁਲਸ ਸਟੇਸ਼ਨ ਲੈ ਗਏ ਤਾਂ ਉਨ੍ਹਾਂ ਨੇ ਪੋਸਟਮਾਰਟਮ ਲਈ ਕਿਹਾ। ਜਦੋਂ ਪੋਸਟਮਾਰਟਮ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਨੂੰ ਲੈ ਕੇ ਆਓ। ਇਸ ਤੋਂ ਬਾਅਦ ਗੁਰਮੁੱਖ ਗੁਰੂ ਨੇ ਖੁਦ ਜਾ ਕੇ ਪੋਸਟਮਾਰਟਮ ਕਰਵਾਇਆ ਅਤੇ ਹੁਣ ਜਾ ਕੇ ਕਈ ਦਿਨਾਂ ਬਾਅਦ ਕੇਸ ਦਰਜ ਹੋਇਆ।

ਗੁਰਮੁੱਖ ਗੁਰੂ ਨੇ ਇਸ ਮਾਮਲੇ ‘ਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮਾਮਲੇ ‘ਚ ਅੰਤ ਤੱਕ ਸਹਿਯੋਗ ਦੇਣ ਵਾਲਿਆਂ ਗਊ ਸੇਵਾ ਸਮਿਤੀ, ਹੀਲਿੰਗ ਹੈਂਡ ਪਟਿਆਲਾ, ਬੰਦੇ ਮਾਤਰਮ ਦਲ, ਐਨੀਮਲ ਵੈੱਲਫੇਅਰ ਸੋਸਾਇਟੀ, ਸ਼੍ਰੀ ਨਾਰਾਇਣ ਮਹਾਦੇਵ ਦਲ,ਚੋਪਾਇਆ ਜੀਵ ਰੱਖਿਆ ਫਾਊਂਡੇਸ਼ਨ, ਸ਼ੋਸ਼ਲ-ਵਰਕ ਫਾਰ ਹੈਲਪਲੈੱਸ ਪੀਪਲ,ਐਨੀਮਲਰਾਈਟਸ ਐਕਟੀਵਿਸਟ ਨਵਨੀਤ ਧਾਲੀਵਾਲ, ਨੋਨਾ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾਵਾਂ ਵੱਲੋਂ ਪੁਲਸ ਅਧਿਕਾਰੀਆਂ ਨੂੰ ਇਸ ਮਾਮਲੇ ‘ਚ ਪੁਲਸ ਥਾਣਿਆਂ ‘ਚ ਜਾਗਰੂਕਤਾ ਸਬੰਧੀ ਇਕ ਮੰਗ-ਪੱਤਰ ਵੀ ਦਿੱਤਾ।

Leave a Reply

Your email address will not be published. Required fields are marked *