Punjab Election 2022: ਆਪ ਨੇ ਲੋਕਾਂ ਦੀ ਰਾਏ ਲੈਣ ਲਈ ਨੰਬਰ ਕੀਤਾ ਜਾਰੀ

ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਐਲਾਨ ਕੀਤਾ ਕਿ  ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਹ ਜਨਤਾ ਤੈਅ ਕਰੇਗੀ। ਇਸ ਦੇ ਲਈ ਹੁਣ ਜਨਤਾ ਆਪਣੀ ਰਾਏ ਦੇ ਸਕੇਗੀ।

Punjab Election 2022
 Punjab Election 2022

 Punjab Election 2022 ਮੋਹਾਲੀ- ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਅੱਜ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ  ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਹ ਜਨਤਾ ਤੈਅ ਕਰੇਗੀ। ਆਮ ਆਦਮੀ ਪਾਰਟੀ (ਆਪ) ਦਾ ਮੁੱਖ ਮੰਤਰੀ ਚਿਹਰਾ ਹੁਣ ਜਨਤਾ ਦੁਆਰਾ ਚੁਣਿਆ ਜਾਵੇਗਾ। ਇਸ ਦੇ ਲਈ ਪਾਰਟੀ ਨੇ ਇੱਕ ਮੋਬਾਈਲ ਨੰਬਰ ਲਾਂਚ ਕੀਤਾ ਹੈ। ਇਸ ਨੰਬਰ ‘ਤੇ ਸੀ. ਐੱਮ. ਚਿਹਰੇ ਨੂੰ ਲੈ ਕੇ ਸਲਾਹ ਮੰਗੀ ਜਾ ਰਹੀ ਹੈ | 

ਜ਼ਿਕਰਯੋਗ ਹੈ ਕਿ ਇਹ ਨੰਬਰ 17 ਜਨਵਰੀ ਤੱਕ ਚਲੇਗਾ। 70748 70748 ਨੰਬਰ ਤੇ ਫੋਨ ਕਾਲ ਜਾਂ SMS ਜਾਂ ਵਟਸਐਪ ਕੀਤੀ ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਮੈਨੂੰ ਪੁੱਛਿਆ ਸੀ ਕਿ ਤੁਹਾਨੂੰ ਮੁੱਖ ਮੰਤਰੀ ਦਾ ਉਮੀਦਵਾਰ ਕਿਉਂ ਨਾ ਐਲਾਨਿਆ ਜਾਵੇ।

 ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਚਿਹਰੇ ‘ਤੇ ਜਨਤਾ ਦੁਆਰਾ ਚੁਣੇ ਜਾਣ ਲਈ ਆਪਣੀ ਸਹਿਮਤੀ ਦਿੱਤੀ ਹੈ। ਮਾਨ ਨੇ ਕਿਹਾ ਕਿ ਉਹ ਖੁਦ ਮੰਨਦੇ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਲੋਕਾਂ ਨੂੰ ਚੁਣਨਾ ਚਾਹੀਦਾ ਹੈ। 

ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਸ਼ੱਕ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਦੌੜ ਵਿੱਚ ਹੋਣਗੇ ਪਰ ਉਹਨਾ ਇਸ ਬਾਰੇ ਸਪੱਸ਼ਟ ਕੀਤਾ ਕਿ ਉਹ  ਇਸ ਵਿੱਚ ਸ਼ਾਮਲ ਨਹੀਂ ਹਨ। ਕਾਬਲੇਗੌਰ ਹੈ ਕਿ ਬੁੱਧਵਾਰ ਨੂੰ ਕੇਜਰੀਵਾਲ ਨੇ ਦਸ ਸੂਤਰੀ ਏਜੰਡਾ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਅਸੀਂ ਲੋਕਾਂ ਤੋਂ ਜਾਣਕਾਰੀ ਲੈ ਕੇ 10 ਸੂਤਰੀ ਏਜੰਡਾ ਤਿਆਰ ਕੀਤਾ ਹੈ ਅਤੇ 10 ਸੂਤਰੀ ਪੰਜਾਬ ਮਾਡਲ ਦੇ ਏਜੰਡੇ ਨੂੰ ਪਹਿਲ ਦਿੱਤੀ ਜਾਵੇਗੀ।

Leave a Reply

Your email address will not be published. Required fields are marked *