Patiala district today 98 covid cases 42 new cases came in Thapar College – News Patiala Live

ਥਾਪਰ ਕਾਲਜ ਵਿੱਚ 42 ਨਵੇਂ ਕੇਸਾਂ ਨਾਲ ਜਿਲ੍ਹੇ ਵਿੱਚ 98 ਕੋਵਿਡ ਕੇਸ ਹੋਏ ਰਿਪੋਰਟ।

  • ਕੋਵਿਡ ਟੀਕਾਕਰਨ ਕੈੰਪਾਂ ਵਿੱਚ 7369 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
  • ਕੱਲ ਦਿਨ ਐਤਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਲ ਹੋਵੇਗਾ ਕੋਵਿਡ ਵੈਕਸੀਨ ਟੀਕਾਕਰਨ : ਸਿਵਲ ਸਰਜਨ।

ਪਟਿਆਲਾ 01 ਜਨਵਰੀ 2021 -ਅੱਜ ਜਿਲੇ ਵਿੱਚ ਪ੍ਰਾਪਤ 1357 ਕੋਵਿਡ ਰਿਪੋਰਟਾਂ ਵਿਚੋਂ 98 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 88, ਨਾਭਾ 01, ਰਾਜਪੁਰਾ 01,ਸਮਾਣਾ 01, ਬਲਾਕ ਭਾਦਸੋਂ ਤੋਂ 01 ਅਤੇ ਬਲਾਕ ਕੋਲੀ 03 ਸਬੰਧਤ ਹਨ। ਇਹਨਾਂ 98 ਕੇਸਾਂ ਵਿਚੋਂ ਇੱਕ ਕੇਸ ਡੁਪਲੀਕੇਟ ਹੋਣ ਅਤੇ ਸੱਤ ਦੁਸਰੇ ਰਾਜਾ ਵਿੱਚ ਸ਼ਿਫਟ ਹੋਣ ਕਾਰਣ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 49272 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 06 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47664 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 244 ਹੋ ਗਈ ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1364 ਹੀ ਹੈ।

ਕੱਲ ਮਿਤੀ 02 ਜਨਵਰੀ ਦਿਨ ਐਤਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਹੀਲ ਐਂਡ ਕੇਅਰ ਹਸਪਤਾਲ ਨੇੜੇ ਟਿਵਾਣਾ ਚੌਂਕ ਭਾਦਸੋਂ ਰੋਡ, ਸ਼ਿਵ ਸਾਂਈ ਮੰਦਰ ਪੁਰਾਨਾ ਬਿਸ਼ਨ ਨਗਰ ਗੱਲੀ ਨੰਬਰ 9,ਇਮਲੀ ਵਾਲਾ ਗੁਰੂਦੁਆਰਾ ਜੱਟਾਂ ਵਾਲਾ ਚੌਂਤਰਾ ਵਾਰਡ ਨੰਬਰ 43, ਵਿਕਾਸ ਨਗਰ ਨੇੜੇ ਦੀਪ ਨਗਰ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।

ਉਪਰੋਕਤ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿੱਚ ਕੋਵੈਕਸੀਨ ਨਾਲ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ।

Patiala total covid patients status vaccine centers news today update
Patiala new covid cases Thapar college News

👉👉  Baba Farid University of Health Sciences Holiday list latest news 👈👈

Leave a Reply

Your email address will not be published. Required fields are marked *