ਰਾਘਵ ਚੱਢਾ ਨੇ ਵਰਧਮਾਨ ਹਸਪਤਾਲ ਦੇ ਐਮ.ਡੀ ਗੌਰਵ ਜੈਨ ਖਿਲਾਫ ਮਾਣਹਾਨੀ ਦਾ ਕੇਸ Patiala News Today

Patiala News Today
Patiala News Today

ਬੇਬੁਨਿਆਦ ਅਤੇ ਝੂਠੇ ਦੋਸ਼ ਲਗਾ ਕੇ ਕਈ ਇੰਟਰਵਿਊ ਕੀਤੀਆ : ਦੋਸ਼

Patiala News Today 13 January 2022: 

                        ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਆਪਣੇ ਵਕੀਲ ਰਾਹੀਂ ਪਟਿਆਲਾ ਦੇ ਵਸਨੀਕ ਅਤੇ ਵਰਧਮਾਨ ਹਸਪਤਾਲ ਦੇ ਐਮ.ਡੀ. ਸੌਰਭ ਜੈਨ ਖਿਲਾਫ ਮਾਣਹਾਨੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਅਦਾਲਤ ‘ਚ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ ‘ਚ ਰਾਘਵ ਚੱਢਾ ਦੀ ਤਰਫੋਂ ਕਿਹਾ ਗਿਆ ਸੀ ਕਿ ਸੌਰਭ ਜੈਨ ਵਲੋਂ ਉਨ੍ਹਾਂ (ਰਾਘਵ ਚੱਢਾ) ‘ਤੇ ਬੇਬੁਨਿਆਦ ਅਤੇ ਝੂਠੇ ਦੋਸ਼ ਲਗਾ ਕੇ ਕਈ ਇੰਟਰਵਿਊ ਦਿੱਤੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਫੈਲਾਇਆ ਗਿਆ ਹੈ ਤਾਂ ਕਿ ਐੈੱਮ. ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ।

ਚੱਢਾ ਦੇ ਵਕੀਲ ਪ੍ਰਸ਼ਾਂਤ ਮਨਚੰਦਾ ਐਂਡ ਐਸੋਸੀਏਟਸ ਨੇ ਕਿਹਾ ਕਿ ਸੌਰਭ ਜੈਨ ਵੱਲੋਂ ਉਨ੍ਹਾਂ ਦੇ ਮੁਵੱਕਿਲ ਦੇ ਸਿਆਸੀ ਅਕਸ ਅਤੇ ਕਰੀਅਰ ਨੂੰ ਖ਼ਰਾਬ ਕਰਨ ਲਈ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੱਢਾ ਨੇ ਟਿਕਟਾਂ ਦੇ ਬਦਲੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਇਹ ਸਭ ਬੇਬੁਨਿਆਦ ਹੈ। ਰਾਘਵ ਚੱਢਾ ਦੇ ਬੇਦਾਗ ਸਿਆਸੀ ਅਕਸ ਨੂੰ ਖ਼ਰਾਬ ਕਰਨ ਅਤੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਘਵ ਚੱਢਾ ਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ‘ਚ ਸੌਰਭ ਜੈਨ ਖਿਲਾਫ ਦਿੱਲੀ ਦੀ ਅਦਾਲਤ ‘ਚ ਧਾਰਾ 499 ਅਤੇ 500 ਦੇ ਤਹਿਤ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ‘ਚ 2 ਸਾਲ ਦੀ ਕੈਦ ਦੀ ਵਿਵਸਥਾ ਹੈ।

Leave a Reply

Your email address will not be published. Required fields are marked *