ELECTIONS Patiala-News-Today ਰਾਘਵ ਚੱਢਾ ਨੇ ਵਰਧਮਾਨ ਹਸਪਤਾਲ ਦੇ ਐਮ.ਡੀ ਗੌਰਵ ਜੈਨ ਖਿਲਾਫ ਮਾਣਹਾਨੀ ਦਾ ਕੇਸ Patiala News Today Admin January 13, 2022January 13, 20221 min readWrite a Comment on ਰਾਘਵ ਚੱਢਾ ਨੇ ਵਰਧਮਾਨ ਹਸਪਤਾਲ ਦੇ ਐਮ.ਡੀ ਗੌਰਵ ਜੈਨ ਖਿਲਾਫ ਮਾਣਹਾਨੀ ਦਾ ਕੇਸ Patiala News Today Patiala News Today ਬੇਬੁਨਿਆਦ ਅਤੇ ਝੂਠੇ ਦੋਸ਼ ਲਗਾ ਕੇ ਕਈ ਇੰਟਰਵਿਊ ਕੀਤੀਆ : ਦੋਸ਼ Patiala News Today 13 January 2022: ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਆਪਣੇ ਵਕੀਲ ਰਾਹੀਂ ਪਟਿਆਲਾ ਦੇ ਵਸਨੀਕ ਅਤੇ ਵਰਧਮਾਨ ਹਸਪਤਾਲ ਦੇ ਐਮ.ਡੀ. ਸੌਰਭ ਜੈਨ ਖਿਲਾਫ ਮਾਣਹਾਨੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਅਦਾਲਤ ‘ਚ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ ‘ਚ ਰਾਘਵ ਚੱਢਾ ਦੀ ਤਰਫੋਂ ਕਿਹਾ ਗਿਆ ਸੀ ਕਿ ਸੌਰਭ ਜੈਨ ਵਲੋਂ ਉਨ੍ਹਾਂ (ਰਾਘਵ ਚੱਢਾ) ‘ਤੇ ਬੇਬੁਨਿਆਦ ਅਤੇ ਝੂਠੇ ਦੋਸ਼ ਲਗਾ ਕੇ ਕਈ ਇੰਟਰਵਿਊ ਦਿੱਤੇ ਗਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਫੈਲਾਇਆ ਗਿਆ ਹੈ ਤਾਂ ਕਿ ਐੈੱਮ. ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ। ਚੱਢਾ ਦੇ ਵਕੀਲ ਪ੍ਰਸ਼ਾਂਤ ਮਨਚੰਦਾ ਐਂਡ ਐਸੋਸੀਏਟਸ ਨੇ ਕਿਹਾ ਕਿ ਸੌਰਭ ਜੈਨ ਵੱਲੋਂ ਉਨ੍ਹਾਂ ਦੇ ਮੁਵੱਕਿਲ ਦੇ ਸਿਆਸੀ ਅਕਸ ਅਤੇ ਕਰੀਅਰ ਨੂੰ ਖ਼ਰਾਬ ਕਰਨ ਲਈ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੱਢਾ ਨੇ ਟਿਕਟਾਂ ਦੇ ਬਦਲੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਇਹ ਸਭ ਬੇਬੁਨਿਆਦ ਹੈ। ਰਾਘਵ ਚੱਢਾ ਦੇ ਬੇਦਾਗ ਸਿਆਸੀ ਅਕਸ ਨੂੰ ਖ਼ਰਾਬ ਕਰਨ ਅਤੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਘਵ ਚੱਢਾ ਦੇ ਵਕੀਲ ਨੇ ਦੱਸਿਆ ਕਿ ਇਸ ਮਾਮਲੇ ‘ਚ ਸੌਰਭ ਜੈਨ ਖਿਲਾਫ ਦਿੱਲੀ ਦੀ ਅਦਾਲਤ ‘ਚ ਧਾਰਾ 499 ਅਤੇ 500 ਦੇ ਤਹਿਤ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ‘ਚ 2 ਸਾਲ ਦੀ ਕੈਦ ਦੀ ਵਿਵਸਥਾ ਹੈ।
ਪਟਿਆਲਾ ਵਿੱਚ ਬੱਚਿਆਂ ਦਾ ਦੁੱਧ ਪਾਊਡਰ ਪੈਕ ਕਰਨ ਵਾਲੀ ਫ਼ੈਕਟਰੀ ਛਾਪੇਮਾਰੀ । Patiala News January 17, 2022January 17, 2022 news patiala News-Punjab Patiala-News-Today
Patiala: Vikati Family of Four Attempts Suicide by Jumping into Bhakra Canal November 4, 2023November 4, 2023 News news patiala Patiala-News-Today
DTF delegation meets Education Minister June 19, 2022June 19, 2022 News news patiala Patiala-News-Today Punjab-Government