ਪੁਲਿਸ ਦੇ ਤਬਾਦਲਿਆਂ ਦਾ ਵਿਵਾਦ 8 ਜਨਵਰੀ ਨੂੰ ਬਦਲੇ ਗਏ 47 ਡੀ.ਐਸ.ਪੀਜ਼ Punjab Police DSP Transfers issues

Punjab Police DSP Transfers issues
Punjab Police DSP Transfers issues

ਚੰਡੀਗੜ੍ਹ, 10 ਜਨਵਰੀ, 2022:
ਪੰਜਾਬ ਪੁਲਿਸ ਦੇ 8 ਜਨਵਰੀ ਨੂੰ ਬਦਲੇ ਗਏ 47 ਡੀ.ਐਸ.ਪੀਜ਼ ਦੇ ਤਬਾਦਲਿਆਂ ਸੰਬੰਧੀ ਹੁਕਮਾਂ ’ਤੇ ਸਾਬਕਾ ਡੀ.ਜੀ.ਪੀ. ਸ੍ਰੀ ਸਿਧਾਰਥ ਚੱਟੋਪਾਧਿਆਏ ਦੇ ਦਸਤਖ਼ਤ ਸਨ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆ ਰਹੀ ਹੈ ਕਿ ਇਹ ਦਸਤਖ਼ਤ ਸ੍ਰੀ ਚੱਟੋਪਾਧਿਆਏ ਦੇ ਨਹੀਂ ਹਨ।

ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਹੀ ਸ੍ਰੀ ਚੱਟੋਪਾਧਿਆਏ ਨੂੰ ਲਾਂਭੇ ਕਰਦਿਆਂ ਪੰਜਾਬ ਸਰਕਾਰ ਨੇ ਯੁੂ.ਪੀ.ਐਸ.ਸੀ. ਵੱਲੋਂ ਭੇਜੇ ਗਏ ਪੈਨਲ ਵਿੱਚ ਸ੍ਰੀ ਵੀ.ਕੇ. ਭਾਵਰਾ ਨੂੰ ਡੀ.ਜੀ.ਪੀ.ਨਿਯੁਕਤ ਕੀਤਾ ਸੀ।

ਇਸੇ ਦਿਨ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਗਿਆ ਅਤੇ ਚੋਣ ਜ਼ਾਬਤਾ ਹੋਂਦ ਵਿੱਚ ਆ ਜਾਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਇਹ 47 ਡੀ.ਐਸ.ਪੀਜ਼ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਕ ਨਿੱਜੀ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਾਬਕਾ ਡੀ.ਜੀ.ਪੀ. ਸ੍ਰੀ ਸਿਧਾਰਤ ਚੱਟੋਪਾਧਿਆਏ ਨੇ ਇਹ ਕਿਹਾ ਹੈ ਕਿ ਇਹਨਾਂ ਹੁਕਮਾਂ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ ਅਤੇ ਹੁਕਮਾਂ ’ਤੇ ਕੀਤੇ ਗਏ ਦਸਤਖ਼ਤ ਫ਼ਰਜ਼ੀ ਹਨ।

ਇਸ ਮਾਮਲੇ ਨਾਲ ਸਰਕਾਰ ਅਤੇ ਪੁਲਿਸ ਵਿਭਾਗ ਵਿੱਚ ਹਲਚਲ ਅਤੇ ਸਨਸਨੀ ਪੈਦਾ ਹੋ ਗਈ ਹੈ ਕਿਉਂਕਿ ਅੰਤਲੇ ਦਿਨ ਕੱਢੇ ਗਏ ਇਨ੍ਹਾਂ ਹੁਕਮਾਂ ’ਤੇ ਹੋਏ ਡੀ.ਜੀ.ਪੀ. ਦੇ ਦਸਤਖ਼ਤਾਂ ’ਤੇ ਹੀ ਸਵਾਲ ਉੱਠ ਰਿਹਾ ਹੈ।

ਉਂਜ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਇਸ ਮਾਮਲੇ ਵਿੱਚ ਅਜੇ ਸਰਕਾਰ ਜਾਂ ਪੁਲਿਸ ਵਿਭਾਗ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

Leave a Reply

Your email address will not be published. Required fields are marked *