ਨਾਭੇ ਦੇ ਪੱਕੇ ਕਾਂਗਰਸੀ ਹੋਏ ਆਪ ਵਿੱਚ ਸ਼ਾਮਲ । Patiala live News

Patiala Live News
Patiala Live News

 Patiala Live News 

ਭਗਵੰਤ ਮਾਨ ਦੀ ਹਾਜਰੀ ਵਿਚ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ,ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗਰਗ, ਆਦਿ ਹੋਰ ਕਾਂਗਰਸੀ ਆਗੂਆਂ ਨੂੰ ‘ਆਪ’ ‘ਚ ਸ਼ਾਮਿਲ ਕੀਤਾ ਗਿਆ 🔴

ਗੁਰਦੇਵ ਸਿੰਘ ਦੇਵ ਮਾਨ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੇ ਉਮੀਦਵਾਰ ਨਾਭਾ ਵਿਧਾਨ ਸਭਾ ਨੂੰ ਉਸ ਸਮੇ ਨਾਭਾ ਸ਼ਹਿਰ ਵਿਚ ਜ਼ਬਰਦਸਤ ਬਲ ਮਿਲਿਆ ਜਦੋ ਇਕ ਦਰਜਨ ਪੁਰਾਣੇ ਕਾਂਗਰਸੀ ਟਕਸਾਲੀ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਗੁਰਦੇਵ ਸਿੰਘ ਦੇਵ ਮਾਨ ਦੀ ਹਾਜ਼ਰੀ ਵਿਚ ਮੋਹਾਲੀ ਕਲੱਬ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਭਗਵੰਤ ਮਾਨ ਤੇ ਦੇਵ ਮਾਨ ਨੇ ਸਭ ਨੂੰ ਪਾਰਟੀ ਵਿਚ ਸ਼ਾਮਲ ਹੋਣ ਤੇ “ਜੀ ਆਇਆ ਨੂੰ “ ਕਿਹਾ ਤੇ ਸਭ ਨੂੰ ਆਪ ਦੀ ਸਰਕਾਰ ਆਉਣ ਤੇ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। 

ਸ਼ਾਮਲ ਹੋਣ ਵਾਲਿਆ ਵਿਚ ਨਰਿੰਦਰਜੀਤ ਸਿੰਘ ਭਾਟੀਆ ਸਾ ਪ੍ਰਧਾਨ ਨਗਰ ਕੌਸਲ ਨਾਭਾ ਲਗਾਤਾਰ 5 ਵਾਰ ਕਾਂਗਰਸ ਦੇ ਐਮਸੀ ਰਹੇ ਹਨ, ਰਮੇਸ ਤਲਵਾੜ ਸੀਨੀਅਰ ਕਾਂਗਰਸੀ ਆਗੂ, ਸਿੰਲਪਾ ਮਿੱਤਲ ਚੈਅਰਮੈਨ ਰਾਇਸ ਮਿੱਲ ਨਾਭਾ, ਸਤੀਸ ਕੁਮਾਰ ਸੱਤੀ ਪ੍ਰਧਾਨ ਰਾਇਸ ਮਿੱਲ ਨਾਭਾ, ਸੁਸ਼ੀਲ ਕੁਮਾਰ ਜਿੰਦਲ ਸੈਕਟਰੀ ਰਾਇਸ ਮਿੱਲ ਨਾਭਾ, ਪੱਪੂ ਪੰਕਜ ਪਤੀ ਸੁਜਾਤਾ ਚਾਵਲਾ ਮੌਜੂਦਾ ਵਾਇਸ ਪ੍ਰਧਾਨ ਨਗਰ ਕੌਸਲ ਨਾਭਾ, ਮੁਨੀਸ ਕੁਮਾਰ ਵਾਇਸ ਪ੍ਰਧਾਨ ਰਾਇਸ ਮਿੱਲ ਨਾਭਾ, ਪੁਸਪਿੰਦਰ ਕੁਮਾਰ ਗੋਇਲ ਕੈਸ਼ੀਅਰ ਰਾਇਸ ਮਿਲ ਨਾਭਾ, ਅਨਿਲ ਰਾਣਾ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ ਨਾਭਾ ਕਾਂਗਰਸ ਤੋ ਚਾਰ ਵਾਰ ਐਮ ਸੀ ਰਹੇ ਹਨ , ਅਜੈਬ ਸਿੰਘ ਜੈਬੂ ਸੀਨੀਅਰ ਕਾਂਗਰਸੀ ਲੀਡਰ ਤੇ ਸੀਨੀਅਰ ਯੂਥ ਵਾਇਸ ਪ੍ਰਧਾਨ ਨਾਭਾ ਸ਼ਹਿਰੀ ਹਾਜ਼ਰ ਸਨ। ਨਾਭਾ ਸ਼ਹਿਰ ਤੇ ਵਿਧਾਨ ਸਭਾ ਦੇ ਪਿੰਡਾਂ ਵਿਚ ਪੁਰਾਣੇ ਟਕਸਾਲੀਆ ਕਾਂਗਰਸੀਆਂ ਦਾ ਮੌਜੂਦਾ ਹਲਕਾ ਵਿਧਾਇਕ ਖਿਲਾਫ ਜ਼ਬਰਦਸਤ ਗੁੱਸਾ ਹੈ। ਇਸ ਮੌਕੇ ਆਪ ਉਮੀਦਵਾਰ ਦੇਵ ਮਾਨ ਨੇ ਅਸ਼ੋਕ ਅਰੋੜਾ ਸੀਨੀਅਰ ਆਪ ਆਗੂ , ਪੱਪੂ ਪੰਕਜ ਤੇ ਸਿੰਲਪਾ ਮਿੱਤਲ ਹੋਰਾ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਇੰਨਾ ਸਭ ਦੀ ਸਖ਼ਤ ਮਿਹਨਤ ਸਦਕਾ ਹੀ ਨਾਭਾ ਸ਼ਹਿਰ ਵਿਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਬਲ ਮਿਲਿਆ ਹੈ।

Leave a Reply

Your email address will not be published. Required fields are marked *