ਕੈਪਟਨ ਦੇ ਮੁਕਾਬਲੇ ਕੌਣ ਹੋਵੇਗਾ ਕਾਂਗਰਸੀ ਉਮੀਦਵਾਰ ?

– ਕੈਪਟਨ ਦੇ ਮੁਕਾਬਲੇ ਕੌਣ ਹੋਵੇਗਾ ਕਾਂਗਰਸੀ ਉਮੀਦਵਾਰ, ਲਾਲ ਸਿੰਘ , ਨਵਜੋਤ ਸਿੱਧੂ , ਵਿਸ਼ਨੂ ਸ਼ਰਮਾ ਜਾਂ .. ?
– ਆਖਿਰ ਮੋਤੀ ਮਹਿਲ ਨਾਲ ਕਿਹੜਾ ਪਹਿਲਵਾਨ ਲਵੇਗਾ ਟੱਕਰ
– ਰਾਜਨੀਤਕ ਪਾਰਟੀਆਂ ਦੇ ਨਾਲ ਖੁਫੀਆ ਤੰਤਰ ਵਿੱਚ ਚੱਲ ਰਹੀ ਹੈ ਚਰਚਾ ਆਖ਼ਰ ਕੌਣ ਹੋਵੇਗਾ ਕਾਂਗਰਸ ਦਾ ਪਟਿਆਲਾ ਤੋਂ ਉਮੀਦਵਾਰ

news patiala live
Patiala News live

ਪਟਿਆਲਾ, 28 ਜਨਵਰੀ 2022 – ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚ ਸਭ ਤੋਂ ਹੌਟ ਸੀਟ ਪਟਿਆਲਾ ਸ਼ਹਿਰੀ ਬਣ ਕੇ ਉਭਰੇਗੀ ਕਿਉਂਕਿ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਦੇ ਸਿਆਸੀ ਕੈਰੀਅਰ ਦਾ ਰਾਜਨੀਤਿਕ ਮਾਹਿਰਾਂ ਵੱਲੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਕਿਉਂਕਿ ਲੰਮਾਂ ਸਮਾਂ ਕਾਂਗਰਸ ਵਿਚ ਵਿਚਰਨ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪੈਂਤੜਾ ਬਦਲਦੇ ਹੋਏ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਉਸਾਰ ਕੇ ਪਟਿਆਲਾ ਵਿਚੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਵਾਰ 2022 ਦੀਆਂ ਚੋਣਾਂ ਦੀ ਇਸ ਖੇਡ ਵਿੱਚ ਉਨ੍ਹਾਂ ਦੇ ਨਾਲ ਬੀ ਜੇ ਪੀ ਢੀਂਡਸਾ ਗਰੁੱਪ ਪਾਰੀ ਖੇਡਣ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 1992 ਵਿੱਚ ਵੱਖਰਾ ਇਕ ਅਕਾਲੀ ਦਲ ਬਣਾ ਕੇ ਸਮਾਣਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਹ ਵਿਧਾਨ ਸਭਾ ਦੀਆਂ ਪੌੜੀਆਂ ਵੀ ਚੜ੍ਹੇ ਸਨ। 

ਪਟਿਆਲਾ ਸ਼ਹਿਰੀ ਹਲਕੇ ਦਾ ਇਤਿਹਾਸ ਇਹ ਹੈ ਕਿ ਇਸ ਸੀਟ ਤੇ ਕਾਂਗਰਸ 9 ਵਾਰ ਤਿੰਨ ਵਾਰ ਅਕਾਲੀ ਦਲ ਜੇਤੂ ਰਿਹਾ ਹੈ। ਅਕਾਲੀ ਦਲ ਦੇ ਰੇਵਾਲ ਸਿੰਘ ਸਰਦਾਰਾ ਸਿੰਘ ਕੋਹਲੀ ਸੁਰਜੀਤ ਸਿੰਘ ਕੋਹਲੀ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸਨ 3 ਵਾਰ ਇਹ ਸੀਟ ਬ੍ਰਹਮ ਮੁਹਿੰਦਰਾ ਵੱਲੋਂ ਜਿੱਤੀ ਗਈ ਸੀ 4 ਵਾਰ ਕੈਪਟਨ ਅਮਰਿੰਦਰ ਸਿੰਘ 1 ਕੁਮਾਰ ਜ਼ਿਮਨੀ ਚੋਣ ਵਿਚ ਮਹਾਰਾਣੀ ਪਰਨੀਤ ਕੌਰ ਨੇ ਜਿੱਤ ਹਾਸਲ ਕੀਤੀ। 

ਆਮ ਆਦਮੀ ਪਾਰਟੀ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਦੇ ਦਿੱਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪਾਲ ਜੁਨੇਜਾ ਦੀ ਚੋਣ ਮੈਦਾਨ ਵਿੱਚ ਹਨ। 

ਹਲਕੇ ਦੀ ਹੱਦਬੰਦੀ ਵਿੱਚ ਸ਼ਹਿਰ ਦਾ ਅੰਦਰਲਾ ਹਿੱਸਾ ਸੁਲਾਰ ਰੋਡ ਆਫੀਸਰ ਕਲੋਨੀ ਬਡੂੰਗਰ ਰੋਡ ਰਜਿੰਦਰਾ ਹਸਪਤਾਲ ਪ੍ਰਤਾਪ ਨਗਰ ਮਾਡਲ ਟਾਊਨ ਅਬਲੋਵਾਲ ਸ਼ੀਸ਼ ਮਹਿਲ ਸਨੌਰੀ ਅੱਡਾ ਤੇਜ ਬਾਗ ਮਥੁਰਾ ਕਲੌਨੀ ਘਾਲੋਰੀ ਗੇਟ ਇਲਾਕੇ ਹਨ। 1 ਤੋਂ ਲੈ ਕੇ 35 ਵਾਰਡ ਪੈਂਦੀਆਂ ਹਨ। 

ਕੁੱਲ ਵੋਟਰ..160420
ਕੁੱਲ ਬੂਥ..182
ਮਰਦ ਵੋਟਰ…82642
ਇਸਤਰੀ ਵੋਟਰ.=77764

2017 ਦੀ ਸਥਿਤੀ ਬਾਰੇ ਵੀ ਤੁਹਾਨੂੰ ਦੱਸਦੇ ਹਾਂ

ਕੈਪਟਨ ਅਮਰਿੰਦਰ ਸਿੰਘ..72586
ਅਕਾਲੀ ਦਲ ਜੇ ਜੇ ਸਿੰਘ …11677
ਆਮ ਆਦਮੀ ਪਾਰਟੀ ਬਲਬੀਰ ਸਿੰਘ..20179

2022 ਦੀਆਂ ਇਹਨਾਂ ਚੋਣਾਂ ਵਿਚ ਕਾਂਗਰਸ ਦੀ ਸਥਿਤੀ ਆਪਸ ਵਿਚ ਪਾਟੋਧਾੜ ਹੋਈ ਪਈ ਹੈ ਪੁਰਾਣੇ ਕਈ ਟਕਸਾਲੀ ਕਾਂਗਰਸੀ ਮੁੜ ਮੋਤੀ ਮਹਿਲ ਦੇ ਚੁਗਿਰਦੇ ਵੱਲ ਚਲੇ ਗਏ ਹਨ ਰਾਜਨੀਤਿਕ ਪਾਰਟੀਆਂ ਖੂਫੀਆ ਤੰਤਰ ਅੰਦਾਜ਼ਾ ਲਗਾਇਆ ਹੈ ਕਿ ਇੱਥੋਂ ਤੋਂ ਕਾਂਗਰਸ ਉਮੀਦਵਾਰ ਕੈਪਟਨ ਦੇ ਮੁਕਾਬਲੇ ਵਿੱਚ ਕੌਣ ਵਿਅਕਤੀ ਚੋਣ ਲੜੇਗਾ। 

Leave a Reply

Your email address will not be published. Required fields are marked *