ਸੇਵਾ ਕੇਦਰ ਦੇ ਫਾਰਮ ਡਾਉਨਲੋਡ ਕਰੋ
ਪਟਿਆਲਾ : ਇਥੋਂ ਦੇ ਤਿ੍ਪੜੀ ਟਾਊਨ ਦੀ ਰਹਿਣ ਵਾਲੀ ਇੱਕ ਲੜਕੀ ਨੇ ਆਈਲੈਟਸ ਦੀ ਪ੍ਰਰੀਖਿਆਂ ‘ਚੋਂ ਘੱਟ ਬੈਂਡ ਆਉਣ ਤੇ ਭਾਖ਼ੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਤਕਾ ਦੀ ਪਛਾਣ ਕ੍ਰਿਸਪੀ (18) ਵਾਸੀ ਤਿ੍ਪੜੀ ਟਾਊਨ ਵਜੋਂ ਹੋਈ ਹੈ।ਇਸ ਦਾ ਉਦੋਂ ਪਤਾ ਲੱਗਾ ਜਦੋਂ ਲੜਕੀ ਦੇ ਮਾਪਿਆਂ ਨੂੰ ਉਸ ਦੀ ਐਕਟੀਵਾ ਨਾਭਾ ਰੋਡ ਸਥਿਤ ਨਹਿਰ ਕਿਨਾਰੇ ਮਿਲੀ।
ਇਸ ਉਪਰੰਤ ਗੋਤਾਖੋਰਾਂ ਵਲੋਂ ਲੜਕੀ ਦੀ ਲਾਸ਼ ਨੂੰ ਪਸਿਆਣਾ ਨਜ਼ਦੀਕ ਲਾਸ਼ ਨੂੰ ਬਰਾਮਦ ਕਰਕੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਪੋਸਟਮਾਰਮ ਲਈ ਰੱਖਵਾ ਦਿੱਤਾ ਹੈ। ਮਾਮਲੇ ਦੀ ਜਾਂਚ ਚੌਂਕੀ ਸੈਂਚੂਰੀ ਇੰਨਕਲੇਵ ਪੁਲਿਸ ਵਲੋਂ ਕੀਤੀ ਜਾ ਰਹੀ ਹੈ।
ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਕਰਾਉਣ ਲਈ ਪੁੱਜੇ ਮਿ੍ਤਕਾ ਦੇ ਚਾਚਾ ਰਿੰਕੂ ਕੁਮਾਰ ਨੇ ਦੱਸਿਆ ਕਿ ਉਸ ਦੀ ਭਤੀਜੀ ਕ੍ਰਿਸਪੀ ਪੜ੍ਹਾਈ ਨੂੰ ਲੈ ਕੇ ਜ਼ਿਆਦਾਤਰ ਪੇ੍.ਸ਼ਾਨ ਰਹਿੰਦੀ ਸੀ। ਜੋਕਿ ਇੱਕ ਨਿੱਜੀ ਇੰਸਟੀਚਿਊਟ ਵਿਚ ਬਾਹਰ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਹੀ ਸੀ। ਲੰਘੇ ਦਿਨੀਂ ਉਸ ਨੇ ਦਿੱਤੀ ਪ੍ਰਰੀਖਿਆ ਵਿਚ ਉਸ ਦੇ ਬੈਂਡ ਘੱਟ ਆ ਗਏ, ਜਿਸ ਕਾਰਨ ਉਹ ਕੁੱਝ ਦਿਨਾਂ ਤੋਂ ਕਾਫ਼ੀ ਪੇ੍ਸ਼ਾਨ ਚੱਲ ਰਹੀ ਸੀ।
ਪੁਲਿਸ ਦੀ ਮੌਜੂਦਗੀ ਵਿਚ ਲਾਸ਼ ਨੂੰ ਪਸਿਆਣਾ ਨਹਿਰ ‘ਚੋਂ ਬਰਾਮਦ ਕਰਕੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਗਿਆ। ਮਾਮਲੇ ਸਬੰਧੀ ਚੌਂਕੀ ਦੇ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
Ieltstripurinews patiala liveIeltstripuriIeltsnews patiala livetripurinews patiala liveIeltstripurinews patiala live