- ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕੋ ਇੱਕ ਸਾਧਨ
- ਹਰਪਾਲਪੁਰ ਦੇ ਐੱਸਐੱਮਓ ਦਾ ਸਨਮਾਨ
Commendation of Panchayats for achieving the goal of Covid vaccination – DC PATIALA |
ਇਹ ਵੀ ਪੜੋ :— ਲੋਕ ਅਦਾਲਤ ਕਿਸ ਦਿਨ ਲੱਗੇਗੀ?
ਪਟਿਆਲਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੀ ਪਹਿਲੀ ਡੋਜ਼ ਦਾ 100 ਫ਼ੀਸਦੀ ਟੀਚਾ ਪ੍ਰਾਪਤ ਕਰਨ ਵਾਲੀਆਂ 12 ਪਿੰਡਾਂ ਦੀਆਂ ਪੰਚਾਇਤਾਂ ਦਾ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਰਹਿੰਦੀਆਂ ਪੰਚਾਇਤਾਂ ਲਈ ਉਕਤ ਪੰਚਾਇਤਾਂ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕੋ ਇੱਕ ਸਾਧਨ ਹੈ। ਕਰੋਨਾ ਦੇ ਨਵੇਂ-ਨਵੇਂ ਰੂਪ ਆਉਣ ਦੀ ਸੰਭਾਵਨਾ ਬਣੀ ਹੋਈ ਹੈ, ਇਸ ਲਈ ਟੀਕਾਕਰਨ ਦੇ ਨਾਲ ਕੋਵਿਡ ਸਾਵਧਾਨੀਆਂ ਨੂੰ ਵੀ ਅਪਣਾਉਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਸਮੂਹ ਪੰਚਾਇਤਾਂ ਨੂੰ ਸਾਰੇ ਯੋਗ ਨਾਗਰਿਕਾਂ ਦੀ ਦੂਜੀ ਡੋਜ਼ ਦਾ ਵੀ 100 ਫ਼ੀਸਦੀ ਟੀਚਾ ਪੂਰਾ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਜ਼ਿਲ੍ਹੇ ਦੇ 12 ਪਿੰਡ ਜਿਨ੍ਹਾਂ ਵਿੱਚ ਬਲਾਕ ਭਾਦਸੋਂ ਦੇ 6 ਪਿੰਡ ਖੋਖ, ਕੈਦੂਪੂਰ, ਅਗੋਲ, ਅਲੋਹਰਾਂ ਕਲਾਂ, ਸਹੋਲੀ, ਡੰਗੇਰਾ, ਬਲਾਕ ਕਾਲੋਮਾਜਰਾ ਦੇ ਤਿੰਨ ਪਿੰਡ ਚੱਕ ਖ਼ੁਰਦ, ਚੱਕ ਕਲਾਂ ਅਤੇ ਫਰੀਦਪੁਰ ਗੁਜਰਾਂ, ਬਲਾਕ ਹਰਪਾਲਪੁਰ ਦੇ ਦੋ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਅਤੇ ਖੇੜੀ ਗੰਡਿਆਂ, ਬਲਾਕ ਕੌਲੀ ਦੇ ਇੱਕ ਪਿੰਡ ਸਦਰਪੁਰ ਸ਼ਾਮਲ ਹਨ, ਨੇ ਸਾਰੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਦਾ ਸੌ ਫ਼ੀਸਦੀ ਟੀਚਾ ਪੂਰਾ ਕਰ ਲਿਆ ਹੈ।
ਇਸ ਕਰਕੇ ਇਨ੍ਹਾਂ ਪੰਚਾਇਤਾਂ ਦੇ ਸਰਪੰਚਾ ਅਤੇ ਸਿਹਤ ਟੀਮਾਂ ਦੀ ਹੌਸਲਾ ਅਫ਼ਜ਼ਾਈ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਨ੍ਹਾਂ ਪਿੰਡਾ ਦੇ ਸਰਪੰਚਾਂ ਅਤੇ ਸਿਹਤ ਟੀਮਾਂ ਦਾ ਸਨਮਾਨ ਕੀਤਾ ਗਿਆ।
PHC HARPALPUR ਅਧੀਨ ਆਉਂਦੇ ਪਿੰਡ ਸ਼ਾਹਪੁਰ ਅਫਗਾਨਾਂ ਅਤੇ ਖਾਨਪੁਰ ਗੰਡਿਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਟੀਚਾ ਮੁਕੰਮਲ ਕਰਨ ’ਤੇ ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹਾਂਸ ਵੱਲੋਂ HARPALPUR ਦੇ ਐੱਸਐੱਮਓ ਡਾ. ਰਵਿੰਦਰ ਸਿੰਘ ਰਿਸ਼ੀ ਅਤੇ ਹੋਰ ਸਟਾਫ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਪਟਿਆਲਾ ਪ੍ਰਿੰਸ ਸੋਢੀ, ਜ਼ਿਲ੍ਹਾ ਟੀਕਾਕਰਨ ਅਫਸਰ ਵੀਨੂ ਗੋਇਲ, ਸੀਐੱਚਓ ਡਾ. ਲਵਨੀਤ ਕੌਰ, ਡਾ. ਨਿਪੁੰਨ ਤੇ ਹੋਰ ਹਾਜ਼ਰ ਸਨ।
Covid vaccination PATIALA
DC PATIALA
PATIALA NEWS TODAY LIVE
Covid vaccination PATIALADC PATIALA
Covid vaccination PATIALAPATIALA NEWS TODAY LIVE
DC PATIALAPATIALA NEWS TODAY LIVE