ਪਟਿਆਲਾ : ਫਿਜ਼ੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਡੀਸੀ ਦਫਤਰ ਦੇ ਗੇਟ ਅੱਗੇ ਧਰਨਾ ਲਾਇਆ ਗਿਆ।
ਵਿਦਿਆਰਥੀ ਆਗੂਆਂ ਨੇ ਕਿਹਾ ਫਿਜ਼ੀਕਲ ਸਰਕਾਰੀ ਕਾਲਜ ਨੂੰ ਭੁਪਿੰਦਰਾ ਯੂਨੀਵਰਸਿਟੀ ਦਾ ਕਾਂਸਟੀਚੂਐਂਟ ਕਾਲਜ ਬਣਾਇਆ ਗਿਆ ਹੈ ਤੇ ਕਾਲਜ ਦੀਆਂ ਫੀਸਾਂ ‘ਚ ਵਾਧਾ ਹੋਇਆ ਹੈ, ਜਿਸ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਲਗਾਤਾਰ ਸੰਘਰਸ਼ ਉਲੀਕਿਆ ਹੋਇਆ ਹੈ।
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉੱਤਰੀ ਭਾਰਤ ਦਾ ਇੱਕੋ-ਇਕ ਸਰਕਾਰੀ ਫਿਜ਼ੀਕਲ ਕਾਲਜ ਨੂੰ ਦੁਬਾਰਾ ਡੀਪੀਆਈ (ਹਾਇਰ ਐਜੂਕੇਸ਼ਨ) ਅਧੀਨ ਲਿਆਂਦਾ ਜਾਵੇ।
ਇਸ ਮੌਕੇ ਡੌਮੀਸਾਈਲ ਯੂਨੀਅਨ ਪੰਜਾਬ ਤੋਂ ਗੁਰਪ੍ਰਰੀਤ ਸਿੰਘ, (ਲਲਕਾਰ) ਤੋਂ ਹਰਪ੍ਰਰੀਤ, ਡੀਪੀਈ ਤੋਂ ਸੰਦੀਪ ਸਿੰਘ ਮੌੜ, ਬੀਕੇਯੂ ਏਕਤਾ ਉਗਰਾਹਾਂ ਤੋਂ ਬਲਰਾਜ ਜੋਸ਼ੀ, ਬੀਕੇਯੂ ਕ੍ਰਾਂਤੀਕਾਰੀ ਤੋਂ ਰਣਜੀਤ ਸਿੰਘ ਸਵਾਜਪੁਰ ਆਦਿ ਆਗੂ ਹਾਜ਼ਰ ਸਨ। ਵਿਦਿਆਰਥੀ ਆਗੂਆਂ ਨੇ ਐੱਸਡੀਐੱਮ ਚਰਨਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ।
physical college patiala admission dc office patiala contact number dc office patiala recruitment 2021 sewa kendra dc office patiala dc office patiala