ਸੰਯੁਕਤ ਸਮਾਜ ਮੋਰਚਾ ਰਾਜੇਵਾਲ ਦੀ ਅਗਵਾਈ ’ਚ 117 ਸੀਟਾਂ ’ਤੇ ਚੋਣ ਲੜਨ ਦਾ ਐਲਾਨ – News Punjab Today

AVvXsEi50 zCNLl1d5tY2MiD4bGawnbGQjxFiHXxhEWxBlm8IwaLt0cbWm4wn5RcHh8wP65EWwoQW9ujA65dxGrIsOUNqO l2iWEiJvRcB6q8MRCrNCWQKRIhp6LYVsdPOIrHIyDolQ4H681SXQ BUE9QCNaHu0n4jBl64VI2Nvlq7rpHKY qARB478Vt3Dfbw=w640 h346 -

 25 ਦਸੰਬਰ, 2021:

ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ ਕੁਝ ਇਕ ਨੂੰ ਛੱਡ ਕੇ 22 ਕਿਸਾਨ ਜੱਥੇਬੰਦੀਆਂ ਨੇ ਅੱਜ ਇਕ ‘ਸੰਯੁਕਤ ਸਮਾਜ ਮੋਰਚਾ’ ਬਣਾਉਣ ਦਾ ਐਲਾਨ ਕੀਤਾ ਜਿਹੜਾ ਕਿਸਾਨ ਆਗੂ ਸ: ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ 117 ਸੀਟਾਂ ’ਤੇ ਚੋਣ ਲੜਨਗੇ। ਇਸ ਸੰਬੰਧੀ ਰਾਜ਼ਾਮੰਦੀ ਬਣ ਗਈ ਹੈ ਕਿ ਸ:ਰਾਜੇਵਾਲ ਇਸ ਮੋਰਚੇ ਦਾ ਮੁੱਖ ਚਿਹਰਾ ਹੋਣਗੇ ਅਤੇ ਮੁੱਖ ਮੰਤਰੀ ਲਈ ਚਿਹਰਾ ਵੀ ਹੋਣਗੇ।

ਇਸ ਸੰਬੰਧੀ ਇਕ ਪੱਤਰਕਾਰ ਸੰਮੇਲਨ ਨੂੰ ਅੱਜ ਸ: ਬਲਬੀਰ ਸਿੰਘ ਰਾਜੇਵਾਲ ਸਣੇ ਕਈ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 32 ਵਿੱਚੋਂ 22 ਜਥੇਬੰਦੀਆਂ ਤਾਂ ਅੱਜ ਹੀ ਇਸ ਫ਼ੈਸਲੇ ਦਾ ਹਿੱਸਾ ਹਨ ਅਤੇ 3 ਜੱਥੇਬੰਦੀਆਂ ਕੁਝ ਹੀ ਦਿਨਾਂ ਵਿੱਚ ਇਸ ਨਵੇਂ ਮੋਰਚੇ ਦੇ ਕਲਾਵੇ ਵਿੱਚ ਆ ਜਾਣਗੀਆਂ।

ਇਸ ਵੇਲੇ ਗੱਲਬਾਤ ਕਰਦਿਆਂ ਸ: ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਜਿਸ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਰਲ ਕੇ ਇਹ ਫ਼ੈਸਲਾ ਕੀਤਾ ਕਿ ਇਕ ਰਾਜਸੀ ਬਦਲ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਕੀਤੇ ਗਏ ਫ਼ੈਸਲੇ ਅਨੁਸਾਰ ਇਹ ਨਵਾਂ ਮੋਰਚਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣਾਂ ਲੜੇਗਾ।

ਇਸ ਮੌਕੇ ‘ਆਮ ਆਦਮੀ ਪਾਰਟੀ’ ਨਾਲ ਮਿਲਣ ਜਾਂ ਫ਼ਿਰ ਉਨ੍ਹਾਂ ਨੂੰ ‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਸੰਬੰਧੀ ਖ਼ਬਰਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ: ਰਾਜੇਵਾਲ ਨੇ ਕਿਹਾ ਕਿ ਇਹ ਮੀਡੀਆ ਚਰਚਾ ਹੈ ਅਤੇ ਉਨ੍ਹਾਂ ਨਾਲ ਕਦੇ ਇਸ ਬਾਹਰੇ ਕੋਈ ਗੱਲ ਨਹੀਂ ਹੋਈ।

‘ਆਪ’ ਨਾਲ ਗਠਜੋੜ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਐਸੀ ਕੋਈ ਗੱਲ ਨਹੀਂ, ਅਸੀਂ 117 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਇਹ ਅਗਲੀਆਂ ਗੱਲਾਂ ਹਨ, ਅੱਜ ਤਾਂ ਅਸੀਂ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕਰ ਰਹੇ ਹਾਂ।

ਕਿਸਾਨ ਆਗੂ ਸ:ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਇਸ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਉਹਨਾਂ ਤੋਂ ਵੱਡੀਆਂ ਉਮੀਦਾਂ ਹਨ ਅਤੇ ਇਸ ਫ਼ੈਸਲਾ ਅਸਲ ਵਿੱਚ ਲੋਕ ਰਾਇ ਅਤੇ ਲੋਕਾਂ ਦੇ ਦਬਾਅ ਹੇਠ ਹੀ ਲਿਆ ਗਿਆ ਹੈ।

ਸ: ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਕਾਇਆ ਕਲਪ ਕਰਨ ਦੀ ਲੋੜਹੈ, ਸਿਸਟਮ ਗੰਦਾ ਹੋ ਗਿਆ ਹੈ, ਉਹਨੂੰ ਸੁਧਾਰਣ ਦੀ ਲੋੜ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਰਾਜਸੀ ਲੀਡਰਸ਼ਿਪ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਸਾਰੇ ਕਿਸਾਨ ਪਿੰਡਾਂ ਵਿੱਚ ਆਪੋ ਆਪਣੇ ਮੋਰਚੇ ਸੰਭਾਲਣ। ਉਹਨਾਂ ਕਿਹਾ ਕਿ ਇਸ ਮੋਰਚੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਧਨਾਢਾਂ ਦੀ ਨਹੀਂ।

ਡਾ: ਦਰਸ਼ਨ ਪਾਲ ਅਤੇ ਸ:ਲੱਖੋਵਾਲ ਦੀ ਅਗਵਾਈ ਵਾਲੀਆਂ 4 ਕਿਸਾਨ ਜੱਥੇਬੰਦੀਆਂ ਵੱਲੋਂ ਇਸ ਪਹਿਲਕਦਮੀ ਦਾ ਸਿੱਧੇ ਤੌਰ ’ਤੇ ਵਿਰੋਧ ਕੀਤੇ ਜਾਣ ਸੰਬੰਧੀ ਪੁੱਛੇ ਜਾਣ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ 32 ਜਥੇਬੰਦੀਆਂ ਹੀ ਸੰਯੁਕਤ ਕਿਸਾਨ ਮੋਰਚਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਨਾਂਅ ਵੀ ਨਹੀਂ ਵਰਤ ਰਹੇ, ਸਾਡਾ ਨਾਂਅ ਸੰਯੁਕਤ ਸਮਾਜ ਮੋਰਚਾ ਹੈ।

ਉਹਨਾਂ ਆਖ਼ਿਆ ਕਿ ਲੰਘੇ ਕਲ੍ਹ ਮੁੱਲਾਂਪੁਰ ਦਾਖ਼ਾ ਵਿਖ਼ੇ 32 ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਸੰਯੁਕਤ ਕਿਸਾਨ ਮੋਰਚਾ ਬਣਿਆ ਰਹੇਗਾ ਅਤੇ ਜੇ ਕੋਈ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਲੜੇ ਜੋ ਨਹੀਂ ਲੜਨਾ ਚਾਹੁੰਦਾ ਨਾ ਲੜੇ।

Leave a Reply

Your email address will not be published. Required fields are marked *