ਰਜਿੰਦਰਾ ਹਸਪਤਾਲ ਐਮਰਜੈਂਸੀ ਦੇ ਕੂੜੇ ਵਿਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼- News Patiala Rajindra Hospital

News Patiala Rajindra Hospital
News Patiala Rajindra Hospital

ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ਵਿਚ ਉਸ ਸਮੇਂ ਭੱਜਦੜ ਮੱਚ ਗਈ ਜਦੋਂ ਸਫ਼ਾਈ ਕਰ ਰਹੇ ਇਕ ਕਰਮਚਾਰੀ ਨੂੰ ਇਕ ਨਵਜੰਮੇ ਬੱਚੇ ਦੀ ਲਾਸ਼ ਕੂੜੇ ‘ਚੋਂ ਮਿਲੀ। ਇਸ ਸਬੰਧੀ ਤੁਰੰਤ ਕਰਮਚਾਰੀ ਵੱਲੋਂ ਡਾਕਟਰਾ ਦੀ ਟੀਮ ਵਲੋਂ ਤੁਰਤ ਹਸਪਤਾਲ ਦੀ ਚੌਕੀ ਨੂੰ ਸੂਚਨਾ ਦਿੱਤੀ ਗਈ ਹੈ । ਇਸ ਮੌਕੇ ਪੁੱਜੀ ਪੁਲਿਸ ਟੀਮ ਵੱਲੋਂ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬੁੱਧਵਾਰ ਨੌਂ ਵਜੇ ਦੇ ਕਰੀਬ ਇਕ ਸਫਾਈ ਕਰਮਚਾਰੀ ਵੱਲੋਂ ਜਦੋਂ ਮੇਨ ਐਮਰਜੈਂਸੀ ਦੀ ਸਾਫ਼ ਸਫ਼ਾਈ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਸਫ਼ਾਈ ਕਰਮਚਾਰੀ ਗੰਦਗੀ ਨੂੰ ਕੂੜੇ ਦਾਨ ਵਿੱਚ ਸੁੱਟਣ ਲੱਗਾ ਤਾਂ ਉਸ ਸਮੇਂ ਉਸ ਨੂੰ ਇਕ ਨਵਜੰਮੇ ਬੱਚੇ ਦੀ ਲਾਸ਼ ਦਿਸੀ ਤਾਂ ਉਸ ਸਮੇਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਇਕੱਤਰ ਹੋਏ ਕਰਮਚਾਰੀਆਂ ਨੇ ਤੁਰੰਤ ਇਸ ਸਬੰਧੀ ਪੁਲਿਸ ਤੇ ਫਾਰੈਂਸਿਕ ਟੀਮਾਂ ਨੂੰ ਜਾਣਕਾਰੀ ਦਿੱਤੀ ।

ਇਸ ਮੌਕੇ ਪੁੱਜੀ ਹਸਪਤਾਲ ਲਈ ਚੌਕੀ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਇਸ ਦੇ ਨਾਲ ਹੀ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਾਹੀ ਪਤਾ ਵੀ ਲਗਾਇਆ ਜਾ ਰਿਹਾ ਹੈ ਕਿ ਕਿਸ ਵਿਅਕਤੀ ਵੱਲੋਂ ਇਸ ਨਵੇਂ ਜੰਮੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕੂੜੇ ਦਾਨ ਵਿੱਚ ਸੁੱਟ ਗਿਆ ਹੈ। ਇਸ ਸਬੰਧ ਵਿਚ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਾਡਲ ਚੌਕੀ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

news patiala live news patiala punjabi news patiala punjab patiala news today live patiala news corona patiala news update patiala news live tv patiala news today punjab rajindra hospital patiala rajindra hospital patiala contact number rajindra hospital patiala doctors list rajindra hospital patiala opd days rajindra hospital patiala vacancies 2021 rajindra hospital patiala map

Leave a Reply

Your email address will not be published. Required fields are marked *