ਪਟਿਆਲਾ ਤੋਂ ਸੰਗਰੂਰ ਰੋੜ ਜਾਮ – ਇਸ ਰੂਟ ਤੇ ਜਾਣ ਤੋਂ ਪਹਿਲਾ ਖਬਰ ਪੜੋਂ ਅਤੇ ਖਜਲ ਖੁਆਰੀ ਤੋ ਬਚੋ- Patiala Sangrur Highway Block

 ਪਟਿਆਲਾ, 4 ਦਸੰਬਰ ਕੋਵਿਡ-19 ਮਹਾਮਾਰੀ ਦੌਰਾਨ ਭਰਤੀ ਕੀਤੇ ਕਰੋਨਾ ਵਾਲੰਟੀਅਰਾਂ ਨੂੰ ਨੌਕਰੀ ਤੋਂ ਕੱਢਣ ਦੇ ਰੋਸ ਵਜੋਂ ਸਿਹਤ ਮੁਲਾਜ਼ਮਾਂ ਨੇ ਅੱੱਜ ਇੱਥੋਂ ਦੇ ਰਾਜਿੰਦਰਾ ਹਸਪਤਾਲ ਅੱਗੇ ਧਰਨਾ ਲਾ ਕੇ ਕੌਮੀ ਮਾਰਗ ਜਾਮ ਕਰ ਦਿੱਤਾ। ਦੁਪਹਿਰੇ ਸ਼ੁਰੂ ਕੀਤਾ ਇਹ ਧਰਨਾ ਰਾਤੀ ਸਾਢੇ 9 ਵਜੇ ਵੀ ਜਾਰੀ ਸੀ ਅਤੇ ਉਹ ਰਜ਼ਾਈਆਂ ਤੇ ਕੰਬਲ ਲੈ ਕੇ ਸੜਕ ’ਤੇ ਡਟੇ ਹੋਏ ਸਨ। ਇਸ ਦੌਰਾਨ ਸਿਹਤ ਮੁਲਾਜ਼ਮਾਂ ਨੇ ਦੋਵੇਂ ਸੜਕਾਂ ਜਾਮ ਕਰ ਦਿੱਤੀਆਂ, ਜਿਸ ਕਾਰਨ ਵਾਹਨਾਂ ਚਾਲਕਾਂ ਦੀ ਦਿੱਕਤਾਂ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਦਾ ਪ੍ਰਬੰਧ ਕਰਨਾ ਪਿਆ।

 ਜ਼ਿਕਰਯੋਗ ਹੈ ਕਿ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਸਥਿਤ ਗੌਰਮਿੰਟ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ’ਚ ਭਰਤੀ ਕੀਤੇ ਗਏ ਸਿਹਤ ਮੁਲਾਜ਼ਮਾਂ ਵਿੱਚੋਂ ਡੇਢ ਹਜ਼ਾਰ ਤੋਂ ਵੀ ਵੱਧ ਨੂੰ ਦੋ ਮਹੀਨੇ ਪਹਿਲਾਂ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ, ਜਿਸ ਖ਼ਿਲਾਫ਼ ਦੋ ਮਹੀਨਿਆਂ ਤੋਂ ਸਿਹਤ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਹੈ। ਸਿਹਤ ਮੁਲਾਜ਼ਮਾਂ ਦੇ ਸੰਘਰਸ਼ ਦੀ ਅਗਵਾਈ ਗਗਨਦੀਪ ਕੌਰ ਸਰਹਿੰਦ, ਗਗਨਦੀਪ ਕੌਰ, ਬਿਮਲਾ ਰਾਣੀ, ਰਿੰਕੇਸ਼ ਕੁਮਾਰ ਅਤੇ ਸੁਨੈਨਾ ਆਦਿ ਵੱਲੋਂ ਕੀਤੀ ਜਾ ਰਹੀ ਹੈ। 

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਤ ਦੇ ਮੂੰਹ ’ਚ ਰਹਿ ਕੇ ਦਿਨ-ਰਾਤ ਸੇਵਾਵਾਂ ਨਿਭਾਈਆਂ, ਪਰ ਸਰਕਾਰ ਨੇ ਹੁਣ ਕਰੋਨਾ ਦਾ ਕਹਿਰ ਘੱਟ ਹੋਣ ’ਤੇ ਸਿਹਤ ਮੁਲਾਜ਼ਮਾਂ ਨੂੰ 30 ਸਤੰਬਰ 2021 ਨੂੰ ਵਿਹਲੇ ਕਰ ਕੇ ਘਰਾਂ ਨੂੰ ਤੋਰ ਦਿੱਤਾ। ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਮੰਤਰੀ ਰਾਜ ਕੁਮਾਰ ਵੇਰਕਾ ਨੇ ਰਾਜਿੰਦਰਾ ਹਸਪਤਾਲ ਵਿੱਚ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਵਾਲੇ ਦਿਨ ਮੁਲਾਜ਼ਮਾਂ ਦੀਆਂ ਸੇਵਾਵਾਂ ਛੇਤੀ ਬਹਾਲ ਕਰਨ ਦਾ ਭਰੋਸਾ ਵੀ ਦਿੱਤਾ ਸੀ। ਪਰ ਹਫਤੇ ਮਗਰੋਂ ਕਾਰਵਾਈ ਨਾ ਹੋਣ ’ਤੇ ਸਿਹਤ ਮੁਲਾਜ਼ਮਾਂ ਨੂੰ ਮਜਬੂਰਨ ਅੱਜ ਬਠਿੰਡਾ ਰੋਡ ’ਤੇ ਧਰਨਾ ਲਾਉਣ ਪਿਆ।

 ਦੱਸਣਯੋਗ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮੰਤਰੀ ਨਾਲ 7 ਦਸੰਬਰ ਲਈ ਮੀਟਿੰਗ ਮੁਕੱਰਰ ਕਰਵਾਈ ਜਾ ਰਹੀ ਹੈ, ਪਰ ਉਹ ਇਹ ਮੀਟਿੰੰਗ ਚਾਰ ਦਸੰਬਰ ਲਈ ਤੈਅ ਕਰਨ ’ਤੇ ਅੜੇ ਹੋਏ ਹਨ। ਇਸ ਮੌਕੇ ਹੋਰਨਾਂ ਆਗੂਆਂ ਨੇ ਕਿਹਾ ਕਿ ਸੇਵਾਵਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।

Patiala Sangrur Highway block
Patiala Sangrur Highway
block

Patiala Sangrur HighwayblockNews Patiala LivePatiala Sangrur HighwayblockPatiala Sangrur HighwayNews Patiala LiveblockNews Patiala LivePatiala Sangrur HighwayblockNews Patiala Live 

Leave a Reply

Your email address will not be published. Required fields are marked *