ਡੀਸੀ ਦਫ਼ਤਰ ਸਾਹਮਣੇ 30 ਦਸੰਬਰ ਤਕ ਜਾਰੀ ਰਹੇਗਾ ਪੱਕਾ ਮੋਰਚਾ – News Patiala

 

News Patiala
News Patiala

ਪਟਿਆਲਾ: ਕਿਸਾਨੀ ਮੰਗਾਂ ਨੂੰ ਸਰਕਾਰ ਪਾਸੋਂ ਲਾਗੂ ਕਰਵਾਉਣ ਨੂੰ ਲੈ ਕੇ ਬੀਤੀ 20 ਤੋਂ 24 ਦਸੰਬਰ ਤੱਕ ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁੱਖ ਸੜਕ ਦਾ ਇੱਕ ਪਾਸਾ ਰੋਕ ਲਾਇਆ ਪੱਕਾ ਮੋਰਚਾ ਵਧਾ ਕੇ ਹੁਣ 30 ਦਸੰਬਰ ਤੱਕ ਜਾਰੀ ਰੱਖੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨੀ ਮੰਗਾਂ ਸਬੰਧੀ ਮੀਟਿੰਗ ਤੋਂ ਅਸੰਤੁਸ਼ਟ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਪੱਕਾ ਮੋਰਚਾ ਹੁਣ 30 ਦਸੰਬਰ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨੀਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾ ਸਕਦਾ ਹੈ। ਧਰਨੇ ‘ਚ ਵੱਡੀ ਗਿਣਤੀ ‘ਚ ਅੌਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਬਰਾਸ, ਡੈਮੋਕੇ੍ਟਿਕ ਟੀਚਰਜ ਫਰੰਟ ਤੋਂ ਸਨੇਹਦੀਪ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਜਸਵਿੰਦਰ ਸਿੰਘ ਬਿਸ਼ਨਪੁਰਾ, ਸੁਖਮਿੰਦਰ ਸਿੰਘ ਬਾਰਨ, ਜਗਦੀਪ ਸਿੰਘ ਛੰਨਾ, ਗੁਰਪ੍ਰਰੀਤ ਕੌਰ ਬਰਾਸ, ਅਮਨਦੀਪ ਕੌਰ ਦੌਣ, ਮਨਦੀਪ ਕੌਰ ਬਾਰਨ, ਦਵਿੰਦਰ ਕੌਰ ਹਰਦਾਸਪੁਰ ਹਾਜ਼ਰ ਸਨ।

Leave a Reply

Your email address will not be published. Required fields are marked *