ਚੋਣਾਂ ਦੇ ਮੱਦੇਨਜ਼ਰ ਥਾਣਾ ਮੁਖੀ ਬਦਲੇ – Patiala Police Transfer list

ਪਟਿਆਲਾ, 14 ਦਸੰਬਰ 2021 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਦੇ ਤਬਾਦਲਿਆਂ ਦਾ ਦੌਰ ਜਾਰੀ ਹੈ। ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਅੱਜ ਕਈ ਥਾਣਿਆਂ ਦੇ ਮੁੱਖੀਆਂ ਦੇ ਤਬਾਦਲੇ ਕਰ ਦਿੱਤੇ ਹਨ। 

Patiala Police Transfer list
Patiala Police Transfer list

Also read — Vigilance arrests SDM reader for taking Rs 20,000 bribe

  1. ਥਾਣਾ ਲਾਹੌਰੀ ਗੇਟ ਦਾ ਐੱਸ. ਐੱਚ. ਓ . ਪੁਰਸ਼ੋਤਮ ਰਾਮ ਨੂੰ ਲਗਾਇਆ ਗਿਆ ਹੈ, ਜਦੋਂ ਕਿ ਇਥੋਂ ਬਦਲ ਕੇ ਇੰਸਪੈਕਟਰ ਰਾਜੇਸ਼ ਕੁਮਾਰ ਨੂੰ ਪੁਲਸ ਲਾਈਨ ਪਟਿਆਲਾ ਵਿਖੇ ਬਦਲ ਦਿੱਤਾ ਗਿਆ ਹੈ। 
  2. ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਮਨਪ੍ਰੀਤ ਸਿੰਘ ਚੀਮਾ ਨੂੰ ਬਦਲ ਕੇ ਪੁਲਸ ਲਾਈਨ ਵਿਖੇ ਲਗਾ ਦਿੱਤਾ ਹੈ। ਉਨ੍ਹਾਂ ਦੀ ਥਾਂ ਇੰਸ: ਵਿਜੇਪਾਲ ਨੂੰ ਥਾਣਾ ਕੋਤਵਾਲੀ ਦਾ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ ਹੈ। 
  3. ਐੱਸ. ਆਈ. ਗਗਨਦੀਪ ਸਿੰਘ ਨੂੰ ਥਾਣਾ ਸਦਰ ਨਾਭਾ ਦਾ ਐੱਸ. ਐੱਚ. ਓ. ਲਗਾਇਆ ਗਿਆ ਹੈ। 
  4. ਐੱਸ. ਆਈ . ਮਨਜੀਤ ਸਿੰਘ ਨੂੰ ਥਾਣਾ ਸਬਜ਼ੀ ਮੰਡੀ ਦਾ ਐੱਸ. ਐੱਚ. ਓ. ਲਗਾਇਆ ਗਿਆ ਹੈ। 
  5. ਗੁਰਮੀਤ ਸਿੰਘ ਨੂੰ ਥਾਣਾ ਸਦਰ ਰਾਜਪੁਰਾ ਦਾ ਐੱਸ. ਐੱਚ. ਓ. ਲਗਾਇਆ ਗਿਆ ਹੈ।
  6. ਗੁਰਜੰਟ ਸਿੰਘ ਪੀ. ਸੀ. ਆਰ. ਦੇ ਇੰਚਾਰਜ ਲਗਾਏ ਗਏ ਹਨ।

Leave a Reply

Your email address will not be published. Required fields are marked *