News Patiala ਵੱਲੋ ਪੰਜਾਬ ਵਾਸੀਆ ਨੂੰ ਅਪੀਲ – Punjab Elections

AVvXsEgyX9tnbQg0M8OAoyVA1rmCTupvFnu ICaY2IbUaGaWZ6LTpOBCw4SWkZKEwoYpqq14m9C1jefCoRquBukfQjCc2I2DMmjJr0FAG5dBGOvOWnFMrw6PD3B -

ਹੁਣੀ ਸੇਵਾ ਕੇਦਰ ਦੇ ਫਾਰਮ ਡਾਉਨਲੋਡ ਕਰੋ

 ਵੋਟਾਂ ਦਾ ਦੌਰ ਹੈ ਸਾਰੇ ਪੰਜਾਬੀ ਵਾਸੀਆਂ ਨੂੰ ਅਪੀਲ ਹੈ ਆਪਣੀ ਤੇ ਆਉਣ ਵਾਲੀ ਪੀੜੀ ਦੇ ਲਈ ਸਹੀ ਸਰਕਾਰ ਚੁਣਿਓ। ਇਸ ਖਬਰ ਦਾ ਮਕਸਦ ਤੁਹਾਨੂੰ ਪੰਜਾਬ ਸਿਰ ਚੜੇ ਕਰਜੇ ਤੋਂ ਰੂਬਰੂ ਕਰਵਾਉਣਾ ਹੈ।  

ਤਕਰੀਬਨ 8 ਸਾਲ ਚ ਪੰਜਾਬ ਸਿਰ ਕਰਜਾ ਵਧ ਕੇ 100 ਅਰਬ ਅਮਰੀਕਨ ਡਾਲਰ ਹੋ ਜਾਵੇਗਾ। ਅੱਜ ਦੀ ਤਰੀਕ ਚ ਇਹ 40 ਅਰਬ ਡਾਲਰ ਹੈ। ਧਿਆਨ ਦਿਓ ਕਿ ਪਾਕਿਸਤਾਨ ਸਿਰ ਕਰਜਾ ਤਕਰੀਬਨ 130 ਅਰਬ ਡਾਲਰ ਹੈ ਤੇ ਪਾਕਿਸਤਾਨ ਦੀ ਜਨਸੰਖਿਆ 22 ਕਰੋੜ ਹੈ. ਪੰਜਾਬ ਸਿਰ ਕਰਜਾ ਕਰਜਾ 40 ਅਰਬ ਤੇ ਜਨਸੰਖਿਆ 3 ਕਰੋੜ। ਇਸ ਹਿਸਾਬ ਨਾਲ ਪੰਜਾਬ ਸਿਰ ਕਰਜਾ ਪਾਕਿਸਤਾਨ ਨਾਲੋ 2.40 ਗੁਣਾ ਜਿਆਦਾ ਹੈ।

ਦਸ ਬਾਰਾਂ ਕੁ ਸਾਲ ਚ ਕਰਜਾ ਪਾਕਿਸਤਾਨ ਬਰਾਬਰ ਮਤਲਬ 130 ਅਰਬ ਡਾਲਰ ਹੋਵੇਗਾ. ਜੇ 22 ਕਰੋੜ ਲੋਕਾਂ ਦੀ ਕਮਾਈ ਦਾ ਟੈਕਸ ਕੱਠਾ ਕਰਕੇ ਪਾਕਿਸਤਾਨ ਕੋਲੋ ਕਰਜੇ ਦਾ ਵਿਆਜ ਨਹੀ ਦਿੱਤਾ ਜਾ ਰਿਹਾ ਅਤੇ ਪਾਕਿਸਤਾਨ ਦਰ ਦਰ ਪੈਸੇ ਲਈ ਠੋਕਰਾਂ ਖਾ ਰਿਹਾ ਹੈ ਤਾਂ ਫੇਰ 3 ਕਰੋੜ ਲੋਕਾਂ ਦੇ ਟੈਕਸ ਨਾਲ ਪਾਕਿਸਤਾਨ ਬਰਾਬਰ ਕਰਜੇ (ਦਸ ਬਾਰਾਂ ਸਾਲ ਚ) ਦੀ ਕਿਸ਼ਤ ਕਿਵੇ ਦੇ ਦਵੋਗੇ। ਫੇਰ ਤਾ ਸਾਰੇ ਪੰਜਾਬ ਦੀਆਂ ਜਮੀਨਾ ਵੇਚ ਕੇ ਵੀ ਕਰਜੇ ਦੀ ਕਿਸ਼ਤ ਨਹੀ ਭਰ ਹੋਣੀ, ਕਰਜਾ ਮੋੜਨਾ ਤਾ ਦੂਰ ਦੀ ਗੱਲ ਹੈ।

Leave a Reply

Your email address will not be published. Required fields are marked *