ਇਹ ਵੀ ਪੜੋ — ਨਾਭਾ ਵਿੱਚ ਇਕ ਨਵਾਂ ਗਿਰੋਹ ਸਰਗਰਮ ਦੇਖੋ ਸਾਰੀ ਵੀਡੀਓ
ਪਟਿਆਲਾ, 7 ਨਵੰਬਰ 2021
CIA STAFF PATIALA ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਨੇ ਏਟੀਐਮ ਅਤੇ ਬੈਂਕਾਂ ਨੂੰ ਤੋੜਨ ਅਤੇ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ 6 ਮੈਂਬਰੀ ਗਰੋਹ ਦਾ ਅਦਾਲਤ ਨੇ ਚਾਰ ਦਿਨਾ ਪੁਲੀਸ ਰਿਮਾਂਡ ਦਿੱਤਾ ਹੈ ਜਿਨ੍ਹਾਂ ਕੋਲ਼ੋਂ ਇਥੇ ਸੀਆਈਏ ਸਟਾਫ਼ ਪਟਿਆਲਾ ਵਿਖੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਅਨੁਸਾਰ ਇਨ੍ਹਾਂ ਮੁਲਜ਼ਮਾਂ ਵਿਚ ਸਤਵਿੰਦਰ ਸ਼ਨੀ ਵਿਕਰਮ ਵਿਕੀ ਅਜੈ ਕੁਮਾਰ ਸਾਹਿਬ ਸਿੰਘ ਸਾਬਾ ਨਵੀਨ ਬਾਵਾ ਰੋਹਿਤ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੂੰ ਪੁਲੀਸ ਟੀਮ ਨੇ ਉਸ ਵੇਲ਼ੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ, ਜਿਸ ਦੌਰਾਨ ਉਹ ਕਿਸੇ ਬੈਂਕ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਜਿਕਰ੍ਯੋਗ ਹੰ ਕੁਝ ਦਿਨ ਪਹਿਲਾ ਏਟੀਐੱਮ ਤੋੜਨ ਤੇ ਬੈਂਕ ਲੁੱਟਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ ਕੀਤੇ ਸਨ ਐਸ.ਪੀ. ਡਾ. ਮਹਿਤਾਬ ਸਿੰਘ ਤੇ ਡੀ.ਐਸ.ਪੀ. ਅਜੈਪਾਲ ਸਿੰਘ ਦੀ ਨਿਗਰਾਨੀ ਵਿੱਚ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਟੀਮ ਨੇ ਏਟੀਐਮ ਅਤੇ ਬੈਂਕਾਂ ਨੂੰ ਤੋੜਨ ਅਤੇ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ੇ ਇਸ ਗਰੋਹ ਦਾ ਪਰਦਾਫਾਸ਼ ਕਰਦਿਆਂ ਇਹਨਾ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੀਆਂ ਦੋ ਰਾਈਫਲਾਂ ਅਤੇ ਇੱਕ ਕਿਲੋ ਚਾਂਦੀ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ’ਚ ਘਨੌਰ ਵਾਸੀ ਅਜੈ ਕੁਮਾਰ, ਸਤਵਿੰਦਰ ਸ਼ਨੀ, ਵਿਕਰਮ ਵਿਕੀ, ਨਵੀਨ ਬਾਵਾ, ਸਾਹਿਬ ਸਿੰਘ ਸਾਬਾ, ਰੋਹਿਤ ਕੁਮਾਰ ਦੇ ਨਾਮ ਸ਼ਾਮਲ ਹਨ ਜਿਸ ਤਹਿਤ ਇਨ੍ਹਾਂ ਦੇ ਖਿਲਾਫ਼ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ। ਬਰਾਮਦ ਰਾਈਫਲਾਂ ਵਿੱਚੋਂ ਇੱਕ ਗ੍ਰਾਮੀਣ ਬੈਂਕ ਸੈਦਖੇੜੀ ਵਿੱਚੋਂ ਅਤੇ ਦੂਜੀ ਰਾਈਫ਼ਲ ਘਨੌਰ ਖੇਤਰ ਵਿਚੋਂ ਚੋਰੀ ਕੀਤੀ ਸੀ। ਜਦਕਿ ਇੱਕ ਕਿਲੋ ਚਾਂਦੀ ਸ਼ੰਭੂ ਖੇਤਰ ਵਿਚੋਂ ਚੋਰੀ ਕੀਤੀ ਗਈ। ਹੋਰ ਬਰਾਮਦ ਵਸਤਾਂ ’ਚ ਏਟੀਐਮ ਤੋੜਨ ਲਈ ਇੱਕ ਛੋਟਾ ਆਕਸੀਜ਼ਨ ਸਿਲੰਡਰ, ਇੱਕ ਛੋਟਾ ਗੈਸ ਸਿਲੰਡਰ, ਗੈਸ ਕਟਰ ਵਾਲੀ ਨੋਜ਼ਲ ਅਤੇ ਪਾਈਪ, ਇੱਕ ਇਲੈਕਟ੍ਰਿਕ ਕਟਰ, ਇੱਕ ਏਅਰ ਪਲਾਜ਼ਮਾ ਮਸ਼ੀਨ ਕਟਿੰਗ ਵਾਲੀ, ਇੱਕ ਵੱਡਾ ਸਟੈਬਲਾਈਜ਼ਰ, ਦੋ ਚਾਕੂ, ਲੋਹੇ ਦੀ ਰਾਡ, ਬਲੇਡ ਕਟਰ ਆਦਿ ਵਸਤਾਂ ਸ਼ਾਮਲ ਹਨ। ਇੱਕ ਬਰੇਜ਼ਾ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਗਰੋਹ ਦਾ ਸਰਗਨਾ ਅਜੈ ਕੁਮਾਰ ਹੈ। ਸਾਰੇ ਮੈਂਬਰ 19 ਤੋਂ 24 ਸਾਲ ਤੱਕ ਦੇ ਹਨ ਜਿਨ੍ਹਾਂ ਨੇ ਪਟਿਆਲਾ ਅਤੇ ਅੰਬਾਲਾ ਖੇਤਰ ਦੇ ਵੱਖ ਵੱਖ ਜਗਾ ਤੇ ਏ.ਟੀ.ਐਮ ਮਸ਼ੀਨ ਅਤੇ ਬੈਂਕਾਂ ਨੂੰ ਤੋੜਨ ਅਤੇ ਸੁਨਿਆਰੇ ਦੀ ਦੁਕਾਨ ਲੁੱਟਣ ਵਰਗੀਆਂ ਇੱਕ ਦਰਜਨ ਵਾਰਦਾਤਾਂ ਨੂੰ ਅੰਜਾਮ ਦਿੱਤਾ।