ਪਟਿਆਲਾ 10 ਨਵੰਬਰ 2021 –
ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਕਾਰੋਬਾਰੀਆਂ ਤੇ ਸਨਅਤਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਣ ਲਈ District Bureau of Employment and Enterprises Patiala DBEE Patiala ਵੱਲੋਂ ਬਲਾਕ ਪੱਧਰ ‘ਤੇ 10 ਨਵੰਬਰ ਤੋਂ ਰੋਜ਼ਗਾਰ-ਕਮ-ਰਜਿਸਟਰੇਸ਼ਨ ਅਤੇ ਮੋਬੀਲਾਈਜੇਸ਼ਨ ਕੈਂਪ ਲਗਾਏ ਜਾਣਗੇ। ਨੌਜਵਾਨਾਂ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਕਿਹਾ। ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ DBEE Patiala ਇਨ੍ਹਾਂ ਕੈਂਪਾਂ ਵਿੱਚ ਬੇਰੁਜ਼ਗਾਰ ਅਤੇ ਯੋਗ ਉਮੀਦਵਾਰਾਂ ਨੂੰ ਨੌਕਰੀਆਂ ਸਮੇਤ ਹੁਨਰ ਸਿਖਲਾਈ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। DBEE Patiala
District Bureau of Employment and Enterprises Patiala ਨਿਮਨਲਿਖਤ ਥਾਵਾਂ ਤੇ ਰੋਜ਼ਗਾਰ ਕੈਂਪ ਲਗਾਏ ਜਾਣਗੇ
- 10 ਨਵੰਬਰ 2021 ਨੂੰ ਸਵੇਰੇ 10 ਵਜੇ ਬੀ.ਡੀ.ਪੀ.ਉ. ਦਫ਼ਤਰ ਪਟਿਆਲਾ
- 12 ਨਵੰਬਰ 2021 ਨੂੰ ਪਬਲਿਕ ਕਾਲਜ ਸਮਾਣਾ
- 16 ਨਵੰਬਰ 2021 ਨੂੰ ਬੀ.ਡੀ.ਪੀ.ਉ. ਦਫਤਰ ਨਾਭਾ
- 18 ਨਵੰਬਰ 2021 ਨੂੰ ਲੜਕਿਆਂ ਦੀ ਸਰਕਾਰੀ ਆਈ.ਟੀ.ਆਈ ਰਾਜਪੁਰਾ
District Bureau of Employment and Enterprises Patiala ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ SBI Life Insurance, Ola Bikes, Checkmate security, Sky International , ਅਤੇ Hdfc Ergo LIC ਵਰਗੀਆਂ ਨਾਮੀ ਕੰਪਨੀਆਂ ਭਾਗ ਲੈਣਗੀਆਂ ਅਤੇ ਮੌਕੇ ਅਤੇ ਚੁਣੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਉਮੀਦਵਾਰਾਂ ਨੂੰ ਇਨ੍ਹਾਂ ਕੈਂਪ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਅਤੇ ਚਾਹਵਾਨ ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ਼ ਲੈ ਕੇ ਨਿਰਧਾਰਤ ਥਾਵਾਂ ‘ਤੇ ਸਵੇਰੇ 10 ਵਜੇ ਜਰੂਰ ਪੁੱਜਣ। DBEE Patiala
District Bureau of Employment and Enterprises Patiala
DBEE Patiala