ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ ਇਸ ਦਿਨ ਮਿਲੇਗਾ ਇਹ ਪਾਸਪੋਰਟ
23, ਅਕਤੂਬਰ, 2021: ਕੋਰੋਨਾ ਆਫਤ ‘ਚ ਲੋਕਾਂ ਨੂੰ ਰਾਹਤ ਦੇਣ ਲਈ ਕੈਨੇਡਾ ਸਰਕਾਰ ਨੇ ਵੈਕਸੀਨ ਪਾਸਪੋਰਟ ਦਾ
ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ 30
ਅਕਤੂਬਰ ਤੋਂ ਵੈਕਸੀਨ ਪਾਸਪੋਰਟ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਮੀਦ
ਜਤਾਈ ਹੈ ਕਿ ਦੁਨੀਆ ਭਰ ‘ਚ ਕੈਨੇਡਾ ਦੇ ਵੈਕਸੀਨੇਸ਼ਨ ਪਰੂਫ ਨੂੰ ਮਾਨਤਾ ਮਿਲੇਗੀ।ਫੈਡਰਲ
ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਸਫਰ ਦੌਰਾਨ ਕੈਨੇਡੀਅਨਜ਼ ਇਕਸਾਰਤਾ
ਵਾਲੇ ਸੂਬਾਈ ਵੈਕਸੀਨ ਪ੍ਰਮਾਣ ਦਸਤਾਵੇਜ਼ਾ ਦੀ ਹੀ ਵਰਤੋਂ ਕਰਨਗੇ, ਪਰ ਵੈਕਸੀਨ
ਸਟਰੀਫਿਕੇਟ ਨੂੰ ਮਨਜ਼ੂਰੀ ਦੇਣਾ ਵਿਦੇਸ਼ੀ ਸਰਕਾਰਾਂ ਦੇ ਹੱਥ ‘ਚ ਹੋਵੇਗਾ। ਪੂਰੇ ਕੈਨੇਡਾ
‘ਚ ਵੈਕਸੀਨ ਪਾਸਪੋਰਟ ਇੱਕ ਜਿਹੇ ਹੋਣਗੇ, ਬੇਸ਼ਕ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਜਾਰੀ
ਕੀਤੇ ਹੋਣ।
- ਵੈਕਸੀਨ ਪਾਸਪੋਰਟ ‘ਚ ਕੀ ?
ਵਿਅਕਤੀ ਦਾ ਨਾਮ, ਜਨਮ ਮਿਤੀ ਹੋਵੇਗੀ
ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ
ਕਿਹੜੀ ਕੰਪਨੀ ਦੀ ਵੈਕਸੀਨ ਲੱਗੀ
ਵੈਕਸੀਨ ਦਿੱਤੇ ਜਾਣ ਦੀ ਤਾਰੀਕ ਦਰਜ ਹੋਵੇਗੀ
ਵੈਕਸੀਨ ਪਾਸਪੋਰਟ ਤੇ QR code
ਇਹਨਾਂ ਮਿਆਰੀ ਵੈਕਸੀਨ ਪ੍ਰਮਾਣ ਦਸਤਾਵੇਜ਼ਾਂ ਨੂੰ ‘ਸਮਾਨ ਦਿੱਖ’ ਵਾਲਾ ਬਣਾਇਆ ਗਿਆ
ਹੈ।ਜਿਸ ਵਿਚ ਕੈਨੇਡਾ ਲਿਖਿਆ ਲੋਗੋ ਅਤੇ ਕੈਨੇਡੀਅਨ ਝੰਡਾ ਵੀ ਜ਼ਾਹਰ ਹੋ ਰਿਹਾ ਹੈ। ਹੁਣ
ਤੱਕ, ਉਨਟੇਰਿਉ, ਕਿਉਬੈਕ, ਨਿਊਫ਼ੰਡਲੈਂਡ ਐਂਡ ਲੈਬਰਾਡੌਰ, ਨੋਵਾ ਸਕੌਸ਼ੀਆ, ਸਸਕੈਚਵਨ,
ਨੂਨਾਵੂਟ, ਨੌਰਥਵੈਸਟ ਟੈਰੀਟ੍ਰੀਜ਼ ਅਤੇ ਯੂਕੌਨ ਇਕਸਾਰਤਾ ਵਾਲੇ ਇਹ ਮਿਆਰੀ ਕੋਵਿਡ
ਵੈਕਸੀਨ ਪ੍ਰਮਾਣ ਜਾਰੀ ਕਰ ਰਹੇ ਹਨ।
ਟ੍ਰੂਡੋ ਨੇ ਕਿਹਾ ਕਿ ਸਾਰੇ ਸੂਬਿਆਂ ਨੇ ਇਕਸਾਰਤਾ ਵਾਲੇ ਮਿਆਰੀ ਵੈਕਸੀਨੇਸ਼ਨ ਪ੍ਰਮਾਣ
ਜਾਰੀ ਕੀਤੇ ਜਾਣ ‘ਤੇ ਸਹਿਮਤੀ ਪ੍ਰਗਟਾਈ ਹੈ।ਸੂਬਾ ਪਧਰੀ ਜਾਰੀ ਕੀਤੇ ਜਾ ਰਹੇ ਵੈਕਸੀਨ
ਪਾਸਪੋਰਟ ਨਾਲ ਕਿਸੇ ਵੀ ਜਨਤਕ ਥਾਂ ਤੇ ਜਾਣ ਦੀ ਮਨਜ਼ੂਰੀ ਮਿਲੇਗੀ ਸਿਨੇਮਾ, ਮੌਲ,
ਰੈਸਟੋਰੈਂਟ, ਬਾਰ , ਰੇਲ ਤੋਂ ਲੈਕੇ ਘਰੇਲੂ ਉਡਾਣਾਂ ‘ਚ ਵੀ ਵੈਕਸੀਨ ਪਰੂਫ ਲਾਗੂ
ਹੋਵੇਗਾ