13 ਜੂਨ ਨੂੰ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਵੀ ਕੋਵਿਡ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੇਗੀ। ਕੱਲ ਮਿਤੀ 13 ਜੂਨ ਦਿਨ ਐਤਵਾਰ ਨੂੰ ਕੇਂਦਰੀ ਪੁਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ,ਨਾਭਾ ਅਤੇ ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ,ਜਦ ਕਿ ਸਟੇਟ ਪੂਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ ਸਰਕਾਰ ਦੀਆ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਦਾ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ, ਰੋਟਰੀ ਭਵਨ ਐਸ. ਐਸ.ਟੀ ਨਗਰ, ਐਸ.ਡੀ.ਐਸ.ਈ. ਸਕੂਲ, ਪਾਰਕ ਜਗਦੀਸ਼ ਕਲੋਨੀ, ਸ਼੍ਰੀ ਸਾਂਈ ਬਾਬਾ ਮੰਦਰ ਪੁਰਾਨਾ ਬਿਸ਼ਨ ਨਗਰ, ਫਰੀ ਮੈਸਨ ਹਾਲ ਨੇੜੇ ਫੁਆਰਾ ਚੌਂਕ,ਸ਼ਿਵ ਮੰਦਰ ਸਫਾਬਾਦੀ ਗੇਟ, ਹਨੁਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਖੇੜਾ ਮੰਦਰ ਧਰਮਸ਼ਾਲ ਪੀਪਲ ਵਾਲੀ ਗੱਲੀ ਰਾਘੋਮਾਜਰਾ, ਰਾਧਾਸੁਆਮੀ ਸਤਸੰਗ ਭਵਨ, ਨਾਭਾ ਦੇ ਸ਼ਿਵ ਮੰਦਰ ਨਾਗਰਾ ਚੋਂਕ, ਸ਼ਿਵ ਸ਼ਕਤੀ ਪਾਰਟੀ ਚੌਂਕ ਦੇਵੀ ਮੰਦਰ, ਰਾਧਾਸੁਆਮੀ ਸਤਸੰਗ ਭਵਨ, ਰਾਜਪੁਰਾ ਦੇ ਸ਼ਿਵ ਮੰਦਰ ਪੁਰਾਨਾ ਰਾਜਪੁਰਾ, ਰਾਧਾਸੁਆਮੀ ਸਤਸੰਗ ਭਵਨ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਧਾ ਸੁਆਮੀ ਸਤਸੰਗ ਭਵਨ ਘਨੌਰ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗਰੂੁਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਸਕੂਲ, ਪਿੰਡ ਦਮਨ ਹੇੜੀ ਦੇ ਆਂਗਣਵਾੜੀ ਸੈਂਟਰ, ਬਲਾਕ ਕੌਲੀ ਦੇ ਪਿੰਡ ਬਹਾਦਰਗੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪਿੰਡ ਹਸਨਪੁਰ ਦੇ ਸਰਕਾਰੀ ਸਕੂਲ, ਬਲਾਕ ਭਾਦਸੋਂ ਦੇ ਪਿੰਡ ਖੋਖ ਦੇ ਗੁਰੂਦੁਆਰਾ ਸਾਹਿਬ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮੰਦਰ, ਪਿੰਡ ਦੇਵੀਗੜ ਦੇ ਰਵੀਦਾਸ ਧਰਮਸ਼ਾਲਾ, ਬਲਾਕ ਸ਼ੁਤਰਾਣਾ ਦੇ ਅਧੀਨ ਪਾਤੜਾਂ ਅਤੇ ਪਿੰਡ ਫਤਿਹਪੁਰ ਦੇ ਰਾਧਾ ਸੁਆਮੀ ਸਤਸੰਗ ਘਰ ਵਿਖੇ ਟੀਕਾਕਰਨ ਕੀਤਾ ਜਾਵੇਗਾ।ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਦੂਜੀ ਡੋਜ ਲਗਾਈ ਜਾਵੇਗੀ।ਵਉਹਨਾਂ ਕਿਹਾ ਕਿ ਸਟੇਟ ਪੂਲ ਤਹਿਤ ਪ੍ਰਾਪਤ ਵੈਕਸੀਨ ਦੀ ਐਂਟਰੀ ਕੋਵਾ ਐਪ ਪੰਜਾਬ ਅਤੇ ਕੇਂਦਰੀ ਪੂਲ ਤਹਿਤ ਪ੍ਰਾਪਤ ਵੈਕਸੀਨ ਦੀ ਐਂਟਰੀ ਕੋਵਿਨ ਐਪ ਵਿੱਚ ਕੀਤੀ ਜਾਵੇਗੀ। ਡਾ.ਵੀਨੂੰ ਗੋਇਲ ਨੇਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਿਹਨਾਂ ਦੀ ਕੋਵੀਸ਼ੀਲਡ ਵੈਕਸੀਨ ਦੇ ਪਹਿਲੇ ਟੀਕੇ ਨੁੰ ਲੱਗੇ 84 ਦਿਨ ਪੂਰੇ ਹੋ ਗਏ ਹਨ, ਉਹ ਹੁਣ ਵੈਕਸੀਨ ਦੀ ਦੁਜੀ ਡੋਜ ਲਗਵਾ ਸਕਦੇ ਹਨ।
Sunday, December 22, 2024
Live Today Latest Breaking
News PatialaLive Today Latest Breaking
News Patiala