Patiala News Today : ਜ਼ਿਲ੍ਹੇ ‘ਚ ਕੋਰੋਨਾ ਦੀ ਬਿਮਾਰੀ ਦਾ ਪਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਤਹਿਤ ਜਿਥੇ ਕੋਰੋਨਾ ਕੇਸ ਵੱਡੀ ਗਿਣਤੀ ‘ਚ ਵੱਧੇ ਹਨ ਉਥੇ ਹੀ ਕੋਰੋਨਾ ਪੀੜਤ ਮਰੀਜ਼ਾਂ ਦੀਆਂ ਮੌਤਾਂ ਦੇ ਅੰਕੜੇ ਵੀ ਵਧ ਰਹੇ ਹਨ। ਪਿਛਲੇ ਇੱਕ ਹਫ਼ਤੇ ‘ਚ ਕੋਰੋਨਾ 14 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ।ਸ਼ੁੱਕਰਵਾਰ ਨੂੰ ਪ੍ਰਰਾਪਤ ਹੋਈਆਂ ਰਿਪੋਰਟਾਂ ‘ਚ ਵਿਭਾਗ ਨੂੰ 634 ਕੋਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਤੇ ਦੋ ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਸਿਹਤ ਅਧਿਕਾਰੀਆਂ ਵਲੋਂ ਲੋਕਾਂ ਨੂੰ ਕੋਰੋਨਾ ਸਬੰਧੀ ਗਾਇਡਲਾਇਨ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂਕਿ ਕੋਰੋਨਾ ਦੀ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
Patiala covid cases today
ਇਸ ਸਬੰਧੀ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਜ਼ਿਲ੍ਹੇ ‘ਚ ਪ੍ਰਰਾਪਤ 1 ਹਜ਼ਾਰ 991 ਕੋਵਿਡ ਰਿਪੋਰਟਾਂ ‘ਚੋਂ 634 ਕੇਸ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ‘ਚੋਂ ਪਟਿਆਲਾ ਸ਼ਹਿਰ ਨਾਲ 396, ਨਾਭਾ 23, ਸਮਾਣਾ 06, ਰਾਜਪੁਰਾ 65, ਬਲਾਕ ਭਾਦਸੋਂ ਤੋਂ 26, ਬਲਾਕ ਕੋਲੀ 35, ਬਲਾਕ ਹਰਪਾਲਪੁਰ ਤੋਂ 18, ਬਲਾਕ ਕਾਲੋਮਾਜਰਾ ਤੋਂ 19, ਦੁਧਨਸਾਧਾ ਤੋਂ 23 ਅਤੇ ਬਲਾਕ ਸ਼ੁਤਰਾਣਾ ਤੋਂ 23 ਕੇਸ ਪਾਏ ਗਏ ਹਨ। ਦੋ ਕੋਵਿਡ ਪਾਜ਼ੇਟਿਵ ਕੇਸ ਦੂਸਰੇ ਜ਼ਿਲਿ੍ਹਆਂ ‘ਚ ਸ਼ਿਫਟ ਹੋਣ ਕਾਰਨ ਜ਼ਿਲ੍ਹੇ ‘ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 57 ਹਜ਼ਾਰ 178 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 839 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 51 ਹਜ਼ਾਰ 474 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 4 ਹਜ਼ਾਰ 324 ਹੋ ਗਈ ਹੈ ਅਤੇ ਅੱਜ ਜ਼ਿਲ੍ਹੇ ‘ਚ ਦੋ ਹੋਰ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1 ਹਜ਼ਾਰ 380 ਹੋ ਗਈ ਹੈ।
2 ਹਜ਼ਾਰ 81 ਵਿਅਕਤੀਆਂ ਦੇ ਲਏ ਸੈਂਪਲ
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ‘ਚ 2 ਹਜ਼ਾਰ 81 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 11 ਲੱਖ 27 ਹਜ਼ਾਰ 425 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ‘ਚੋਂ ਜ਼ਿਲ੍ਹਾ ਪਟਿਆਲਾ ਦੇ 57 ਹਜ਼ਾਰ 178 ਕੋਵਿਡ ਪਾਜ਼ੇਟਿਵ, 10 ਲੱਖ 68 ਹਜ਼ਾਰ 825 ਨੈਗੇਟਿਵ ਅਤੇ ਲਗਭਗ 1 ਹਜ਼ਾਰ 422 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
Patiala covid cases today | covid-19 vaccine camp near me |
covid-19 vaccine camp near me
ਸਿਵਲ ਸਰਜ਼ਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਸ਼ਨਿੱਚਰਵਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤਿ੍ਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਡੀਐਮਡਬਲਿਊ ਰੇਲਵੇ ਹਸਪਤਾਲ, ਪੁਲਿਸ ਲਾਇਨਜ਼, ਸਰਕਾਰੀ ਨਰਸਿੰਗ ਸਕੂਲ ਨੇੜੇ ਮਾਤਾ ਕੁਸ਼ੱਲਿਆ ਹਸਪਤਾਲ, ਅਗਰਸੈਨ ਹਸਪਤਾਲ ਨੇੜੇ ਬੱਸ ਸਟੈਂਡ, ਸਟਾਰ ਮੈਡੀਸਿਟੀ ਸੁਪਰਸਪੈਸ਼ਿਲਟੀ ਹਸਪਤਾਲ ਅਤੇ ਟਰੋਮਾ ਸੈਂਟਰ ਸਰਹਿੰਦ ਰੋਡ, ਦਫਤਰ ਵਰੂਣ ਜਿੰਦਲ ਜੌੜੀਆਂ ਭੱਠੀਆਂ, ਮਹਾਰਾਣੀ ਕਲੱਬ, ਮੱਖ ਵਾਲਮੀਕਿ ਮੰਦਰ ਸੰਜੇ ਕਲੋਨੀ ਨੇੜੇ ਜੈਨ ਮਿਲ, ਜ਼ਿਲ੍ਹਾ ਬਾਰ ਕੋਰਟ ਰੂਮ ਸੈਕਿੰਡ ਫਲੋਰ, ਹਨੁੰਮਾਨ ਮੰਦਰ ਰਾਜਪੁਰਾ ਰੋਡ, ਸਮਾਣਾ ਦੇ ਸਬ ਡਵੀਜ਼ਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਫੋਕਲ ਪੁਆਇੰਟ, ਸਿਵਲ ਹਸਪਤਾਲ ਤੇ ਅਰਬਨ ਪ੍ਰਰਾਇਮਰੀ ਸਿਹਤ ਕੇਂਦਰ 2, ਪ੍ਰਰਾਇਮਰੀ ਸਿਹਤ ਕੇਂਦਰ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ‘ਚ ਤੇ ਅਧੀਨ ਆਉਂਦੇ ਪਿੰਡਾਂ ‘ਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਬੱਚਿਆਂ ਦਾ ਕੋਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤਿ੍ਪੜੀ, ਮਾਤਾ ਕੁਸ਼ਲਿਆ ਹਸਪਤਾਲ, ਸ਼ਾਹੀ ਨਰਸਿੰਗ ਹੋਮ ਨੇੜੇ ਬੱਸ ਸਟੈਂਡ, ਸਮਾਣਾ ਦੇ ਸਬ ਡਵੀਜ਼ਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ, ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰ ਬਾਦਸੋਂ, ਦੁਧਨਸਾਧਾ, ਕਾਲੋਮਾਜਰਾ, ਸ਼ੁਤਰਾਣਾਂ, ਪ੍ਰਰਾਇਮਰੀ ਸਿਹਤ ਕੇਂਦਰ ਹਰਪਾਲਪੁਰ ਤੇ ਕੌਲੀ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਇਨ੍ਹਾਂ ਉਪਰੋਕਤ ਸਾਰੀਆਂ ਥਾਵਾਂ ਤੇ ਸਿਹਤ ਕਰਮਚਾਰੀ, ਫਰੰਟ ਲਾਈਨ ਵਰਕਰ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨ ਦੀ ਬੂਸਟਰ ਡੋਜ ਵੀ ਲਗਾਈ ਜਾਵੇਗੀ।