APPEAL TO HANDICAPPED PERSONS APPLY FOR UDID CARD

AVvXsEjhjfOdZWQdnofFqAbEcGa29fCpMETadHVrgF7jpaaun9NDNefMUYUSrBy4D4SP4 INRsQ33zavr7yhrBvQIe1J04Vknu53O7Jq16rn90ygubbNk VEhUDQFqRlWT4gHc61tFn7Qa0aqEGPKs606SicJTi9423I1Va6B0vvKDuXS3pWJ5dRldsbEW0PsQ=s320 -

 

ਬਰਨਾਲਾ, 26 ਅਕਤੂਬਰ 2021- ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਲਈ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਿਟੀ ਅਡੈਂਟਟੀ ਕਾਰਡ) ਇੱਕੋਂ-ਇੱਕ ਦਸਤਾਵੇਜ਼ ਹੈ। ਜ਼ਿਲਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਯੂ.ਡੀ.ਆਈ.ਡੀ ਕਾਰਡ ਲਈ ਅਪਲਾਈ ਕਰਾਉਣ ਦੀ ਪ੍ਰਕਿਰਿਆ ਜਾਰੀ ਹੈ।


      ਇਹ ਪ੍ਰਗਟਾਵਾ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਕੀਤਾ। ਉਨਾਂ ਕਿਹਾ ਕਿ ਦਿਵਿਆਂਗ ਵਿਅਕਤੀ  www.swavlambancard.gov.in ਵੈਬਸਾਈਟ ’ਤੇ ਜਾ ਕੇ ਜਾਂ ਨੇੜਲੇ ਸੇਵਾ ਕੇਂਦਰ, ਸਰਕਾਰੀ ਹਸਪਤਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਵਿੱਚ ਕਾਰਡ ਬਣਵਾਉਣ ਲਈ ਅਰਜ਼ੀ ਦੇ ਸਕਦੇ ਹਨ। ਉਨਾਂ ਦੱਸਿਆ ਕਿ ਇਹ ਕਾਰਡ ਜਾਰੀ ਹੋਣ ਤੋਂ ਬਾਅਦ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ-ਵਾਰ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ।  ਜਿਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਾਈਜ਼ ਕਰਵਾਉਣ।  ਜਿਨਾਂ ਨੇ ਅਜੇ ਤੱਕ ਇਹ ਕਾਰਡ ਨਹੀਂ ਬਣਵਾਇਆ, ਉਹ ਨਵੇ ਕਾਰਡ ਲਈ ਅਪਲਾਈ ਕਰਨ।


        ਉਨਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਅਨੇਕ ਲਾਭ ਲੈਣ ਲਈ ਦਿਵਿਆਂਗਾਂ ਦੀ ਪਛਾਣ ਤੇ ਤਸਦੀਕ ਕਰਨ ਦਾ ਦਸਤਾਵੇਜ਼ ਹੈ। ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਇਹ ਸ਼ਨਾਖਤੀ ਕਾਰਡ ਲਾਹੇਵੰਦ ਸਿੱਧ ਹੁੰਦਾ ਹੈ। ਉਨਾਂ ਜ਼ਿਲੇ ਦੇ ਸਾਰੇ ਦਿਵਿਆਂਗਜਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਵਿਲੱਖਣ ਸ਼ਨਾਖਤੀ ਕਾਰਡ ਜ਼ਰੂਰ ਬਣਵਾਉਣ।


  ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਅਪਾਹਜਤਾ ਦੀਆਂ ਕਿਸਮਾਂ ’ਚ ਅੰਨਾਪਨ, ਘੱਟ ਨਜ਼ਰ, ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੌਧਿਕ ਅਪੰਗਤਾ, ਬੋਲਾਪਨ, ਗੂੰਗਾਪਨ, ਤੇਜ਼ਾਬੀ ਹਮਲੇ ਤੋਂ ਪੀੜਤ, ਥੈਲੇਸੀਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ-ਫਿਰਨ ਦੀ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੈਰੋਸਿਸ, ਬੌਣਾਪਨ, ਸਿਕਲ ਸੈੱਲ ਰੋਗ, ਬੋਲਣ ਅਕੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਅਯੋਗਤਾ, ਆਟਿਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਬੋਲੇ-ਅੰਨੇਪਨ ਸਮੇਤ ਕਈ ਤਰਾਂ ਦੀ ਅਯੋਗਤਾ ਸ਼ਾਮਲ ਹੈ।   

Leave a Reply

Your email address will not be published. Required fields are marked *