News News-Punjab ਤ੍ਰਿਪੜੀ ਦੇ ਨੌਜਵਾਨ ਦੀ ਬਦਲੀ ਤਕਦੀਰ ਰਾਤੋ-ਰਾਤ ਬਣਿਆ ਕਰੋੜਪਤੀ – ਪੰਜਾਬ ਰਾਜ ਦੀਵਾਲੀ ਬੰਪਰ Admin November 9, 2021November 9, 20211 min readWrite a Comment on ਤ੍ਰਿਪੜੀ ਦੇ ਨੌਜਵਾਨ ਦੀ ਬਦਲੀ ਤਕਦੀਰ ਰਾਤੋ-ਰਾਤ ਬਣਿਆ ਕਰੋੜਪਤੀ – ਪੰਜਾਬ ਰਾਜ ਦੀਵਾਲੀ ਬੰਪਰ —- ਪੰਜਾਬ ਰਾਜ ਦੀਵਾਲੀ ਬੰਪਰ 2021 ਨਤੀਜਾ ਦੇਖੋ —- ਪਟਿਆਲਾ : ਪੰਜਾਬ ਰਾਜ ਦੀਵਾਲੀ ਬੰਪਰ 2021 ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਪਟਿਆਲਾ ਜ਼ਿਲ੍ਹੇ ਦੇ ਤ੍ਰਿਪੜੀ ਦਾ ਰਹਿਣ ਵਾਲਾ ਲੱਕੜ ਦਾ ਮਿਸਤਰੀ ਰਾਤੋ-ਰਾਤ ਕਰੋੜਪਤੀ ਬਣਿਆ। ਇਹ ਇਨਾਮ ਨਰੇਸ਼ ਕੁਮਾਰ ਵਾਸੀ ਤ੍ਰਿਪੜੀ ਪਟਿਆਲਾ ਨੂੰ ਨਿਕਲਿਆ। ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸ ਲਈ ਚਮਤਕਾਰ ਤੋਂ ਘੱਟ ਨਹੀਂ ਹੈ ਕਿਉਂਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਐਨਾ ਵੱਡਾ ਇਨਾਮ ਜਿੱਤੇਗਾ। ਉਸ ਨੇ ਕਿਹਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕੋਈ ਸ਼ਬਦ ਨਹੀਂ ਹਨ, ਜਿਸਦੇ ਆਸ਼ੀਰਵਾਦ ਸਦਕਾ ਇਹ ਇਨਾਮ ਮਿਲਿਆ ਹੈ। ਸਭ ਤੋਂ ਪਹਿਲਾਂ ਇਨਾਮੀ ਰਾਸ਼ੀ ਨਾਲ ਨਵਾਂ ਮਕਾਨ ਬਣਵਾ ਕੇ ਆਪਣਾ ਸੁਪਨਾ ਪੂਰਾ ਕਰੇਗਾ। ਨਰੇਸ਼ ਨੇ ਇਨਾਮੀ ਰਾਸ਼ੀ ਲੈਣ ਲਈ ਇੱਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਇਸ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਉਸ ਦੇ ਬੈਂਕ ਖਾਤੇ ਵਿਚ ਜਲਦੀ ਜਮ੍ਹਾਂ ਕਰਾ ਦਿੱਤੀ ਜਾਵੇਗੀ।
Aussie Veteran David Warner Blasts Century in Farewell December 14, 2023December 14, 2023 Sports International News
Complaint to DC Patiala for removal of illegal possession of scrap market July 4, 2022July 4, 2022 News news patiala Patiala-News-Today
District Bureau of Employment and Enterprises (DBEE) Patiala May 29, 2022May 29, 2022 News news patiala News-Punjab Patiala-News-Today Today