‘ਪਬਲਿਕ ਸੁਰੱਖਿਆ’ ਦੇ ਮੱਦੇਨਜ਼ਰ, ਪਟਿਆਲਾ ਪੁਲਿਸ ਦੇ ਐਜੂਕੇਸ਼ਨ ਸੈਲ ਵੱਲੋਂ ਪਟਿਆਲਾ ਦੇ ਨਿਊ ਦਸ਼ਮੇਸ਼ ਆਟੋ ਰਿਕਸ਼ਾ ਯੂਨੀਅਨ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਉਦੇਸ਼ ਆਟੋ ਰਿਕਸ਼ਾ ਚਾਲਕਾਂ ਨੂੰ ਟਰੈਫਿਕ ਨਿਯਮਾਂ, ਜ਼ੈਬਰਾ ਕ੍ਰਾਸਿੰਗ, ਓਵਰ ਲੋਡਿੰਗ, ਔਰਤਾਂ ਤੇ ਬਾਲ ਸੁਰੱਖਿਆ ਅਤੇ ਨਸ਼ੇ ਤੋਂ ਬਚਾਅ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਸੈਮੀਨਾਰ ਵਿੱਚ ਇਨ੍ਹਾਂ ਆਟੋ ਚਾਲਕਾਂ ਨੂੰ ਪੁਲਿਸ ਐਮਰਜੈਂਸੀ ਹੈਲਪਲਾਈਨ ਨੰਬਰ- 112, 181, 95929-17910 ਬਾਰੇ ਵੀ ਜਾਣਕਾਰੀ ਦਿੱਤੀ ਗਈ।
#CommunityPolicing #LetsBringTheChange #saanjhshakti181 #PatialaPolice