Farmers Protest Today Patiala Mini Secretariat |
ਸੀ ਆਈ ਡੀ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਕਾਮ
24 ਦਿਸੰਬਰ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ
👉 Sewa Kendra Forms 👈
ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਪਟਿਆਲਾ ਵੱਲੋਂ ਡੀਸੀ ਦਫ਼ਤਰ ਅੱਗੇ ਲਾਏ ਪੱਕੇ ਮੋਰਚੇ ਦੇ ਦੂਜੇ ਦਿਨ ਜਿੱਥੇ ਮਿੰਨੀ ਸਕੱਤਰੇਤ ਦੇ ਚਾਰੇ ਗੇਟਾਂ ਦਾ ਘਿਰਾਉ ਕੀਤਾ ਗਿਆ। ਉਥੇ ਹੀ ਐੱਸਐੱਸਪੀ ਦੇ ਦਫ਼ਤਰ ‘ਚ ਦਾਖਲੇ ਵਾਲਾ ਮੁੱਖ ਗੇਟ ਨੂੰ ਘੇਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
👉 Sewa Kendra Forms 👈
ਅੱਜ ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਹਜਾਰਾਂ ਦੀ ਤਾਦਾਦ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਰੇ ਹੀ ਰਸਤਿਆਂ ਤੇ ਲੱਗੇ ਗੇਟਾਂ ਤੋ ਕਬਜਾ ਕਰਕੇ ਸਰਕਾਰੀ ਮੁਲਾਜਮ ਅਤੇ ਅਫਸਰ ਬੰਦੀ ਬਣਾ ਲਏ। ਕਿਸਾਨਾਂ ਦੇ ਧਾਵੇ ਕਾਰਨ ਜਿਲ੍ਹੇ ਦੇ ਕਈ ਸੀਨੀਅਰ ਅਧਿਕਾਰੀਆਂ ਸਮੇਤ ਸਮੁੱਚਾ ਅਮਲਾ ਫੈਲਾ ਅੰਦਰ ਘਿਰ ਗਿਆ। ਕਪਾਹ ਪੱਟੀ ’ਚ ਨਰਮੇ ਦੀ ਤਬਾਹੀ ਦਾ ਕਿਸਾਨਾਂ ਤੇ ਮਜਦੂਰਾਂ ਲਈ ਮੁਆਵਜੇ ਸਮੇਤ ਵੱਖ ਵੱਖ ਮੰਗਾਂ ਨੂੰ ਲੈਕੇ ਅੱਜ ਕਿਸਾਨ ਧਿਰ ਦਾ ਨਵਾਂ ਰੂਪ ਸਾਹਮਣੇ ਆਇਆ ਹੈ।
👉 Sewa Kendra Forms 👈
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਇਸ ਸਬੰਧ ’ਚ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜੱਥੇਬੰਦੀ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰੇਗੀ। ਕਿਸਾਨ ਜੱਥੇਬੰਦੀ ਨੇ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਸੀ ਜਿਸ ਬਾਰੇ ਵੀ ਸੂਹੀਆ ਏਜੰਸੀਆਂ ਵੀ ਪੈੜ ਨਾਂ ਨੱਪ ਸਕੀਆਂ। ਵੱਡੀ ਗੱਲ ਹੈ ਕਿ ਪ੍ਰਸ਼ਾਸ਼ਨ ਦੀ ਜਾਣਕਾਰੀ ਕਿਸਾਨਾਂ ਦੇ ਧਰਨੇ ਤੱਕ ਸੀਮਤ ਰਹੀ ਪਰ ਇਸ ਵੱਡੇ ਐਕਸ਼ਨ ਦੀ ਸੂਹ ਲਾਉਣ ’ਚ ਸੀ ਆਈ ਡੀ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਕਾਮ ਰਹੀਆਂ ਹਨ।
👉 Sewa Kendra Forms 👈
ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦੇ ਮੁੱਖ ਗੇਟਾਂ ਦੇ ਘਿਰਾਉ ਤੇ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ‘ਤੇ ਹਰਕਤ ‘ਚ ਆਏ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਿਨਾਂ ‘ਚ ਐੱਸਪੀ ਸਿਟੀ ਹਰਪਾਲ ਸਿੰਘ, ਐੱਸਡੀਐੱਮ ਚਰਨਜੀਤ ਸਿੰਘ, ਡੀਐੱਸਪੀ ਸਿਟੀ-2 ਰੋਹਿਤ ਗਰੇਵਾਲ ਤੇ ਤਹਿਸੀਲਦਾਰ ਰਾਮ ਕ੍ਰਿਸ਼ਨ ਐੱਸਐੱਸਪੀ ਦਫ਼ਤਰ ਦੇ ਗੇਟ ‘ਤੇ ਧਰਨੇ ਵਾਲੇ ਸਥਾਨ ‘ਤੇ ਪੁੱਜੇ।
👉 Sewa Kendra Forms 👈
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਪੰਜਾਬ ਸਰਕਾਰ ਜੱਥੇਬੰਦੀ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ। ਕਿਸਾਨ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਹਰਮੇਲ ਸਿੰਘ ਤੁੰਗਾਂ, ਜਸਵਿੰਦਰ ਸਿੰਘ ਬਿਸ਼ਨਪੁਰਾ, ਸ਼ੁਖਮਿੰਦਰ ਸਿੰਘ ਬਾਰਨ, ਜਗਦੀਪ ਸਿੰਘ ਛੰਨਾਂ, ਹਰਪ੍ਰਰੀਤ ਸਿੰਘ ਦੌਣ ਕਲਾਂ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
👉 Sewa Kendra Forms 👈
ਕਿਸਾਨ ਆਗੂਆਂ ਨੇ ਕਿਹਾ ਜਿੰਨਾ ਚਿਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
Farmers-Protest-Today-Patiala-Mini-Secretariat