News news patiala ਡੀਸੀ ਦਫ਼ਤਰ ਸਾਹਮਣੇ 30 ਦਸੰਬਰ ਤਕ ਜਾਰੀ ਰਹੇਗਾ ਪੱਕਾ ਮੋਰਚਾ – News Patiala Admin December 24, 2021December 24, 20211 min readWrite a Comment on ਡੀਸੀ ਦਫ਼ਤਰ ਸਾਹਮਣੇ 30 ਦਸੰਬਰ ਤਕ ਜਾਰੀ ਰਹੇਗਾ ਪੱਕਾ ਮੋਰਚਾ – News Patiala News Patiala ਪਟਿਆਲਾ: ਕਿਸਾਨੀ ਮੰਗਾਂ ਨੂੰ ਸਰਕਾਰ ਪਾਸੋਂ ਲਾਗੂ ਕਰਵਾਉਣ ਨੂੰ ਲੈ ਕੇ ਬੀਤੀ 20 ਤੋਂ 24 ਦਸੰਬਰ ਤੱਕ ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੁੱਖ ਸੜਕ ਦਾ ਇੱਕ ਪਾਸਾ ਰੋਕ ਲਾਇਆ ਪੱਕਾ ਮੋਰਚਾ ਵਧਾ ਕੇ ਹੁਣ 30 ਦਸੰਬਰ ਤੱਕ ਜਾਰੀ ਰੱਖੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨੀ ਮੰਗਾਂ ਸਬੰਧੀ ਮੀਟਿੰਗ ਤੋਂ ਅਸੰਤੁਸ਼ਟ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਪੱਕਾ ਮੋਰਚਾ ਹੁਣ 30 ਦਸੰਬਰ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨੀਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾ ਸਕਦਾ ਹੈ। ਧਰਨੇ ‘ਚ ਵੱਡੀ ਗਿਣਤੀ ‘ਚ ਅੌਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਬਰਾਸ, ਡੈਮੋਕੇ੍ਟਿਕ ਟੀਚਰਜ ਫਰੰਟ ਤੋਂ ਸਨੇਹਦੀਪ, ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਜਸਵਿੰਦਰ ਸਿੰਘ ਬਿਸ਼ਨਪੁਰਾ, ਸੁਖਮਿੰਦਰ ਸਿੰਘ ਬਾਰਨ, ਜਗਦੀਪ ਸਿੰਘ ਛੰਨਾ, ਗੁਰਪ੍ਰਰੀਤ ਕੌਰ ਬਰਾਸ, ਅਮਨਦੀਪ ਕੌਰ ਦੌਣ, ਮਨਦੀਪ ਕੌਰ ਬਾਰਨ, ਦਵਿੰਦਰ ਕੌਰ ਹਰਦਾਸਪੁਰ ਹਾਜ਼ਰ ਸਨ। News Patiala Get News and updates on Business Politics Sports Entertainment on News Patiala, Government Projects Sewa Kendra Form and much more
ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਖ਼ਾਲਿਸਤਾਨ ਨਾਲ ਸਬੰਧਿਤ 3 ਲੋਕ ਗ੍ਰਿਫ਼ਤਾਰ – News Patiala Live December 28, 2021December 28, 2021 News news patiala Punjab-Police
Punjab Government to Upgrade 40 Hospitals to Provide World-Class Healthcare August 9, 2023August 9, 2023 Punjab-Government News News-Punjab Today