News Patiala: 5 October 2022
ਅਗਲੇ 6-7 ਦਿਨ ਸੂਬੇ ਚ ਮੁੜ ਮਾਨਸੂਨੀ ਬਰਸਾਤਾਂ ਦੀ ਵਾਪਸੀ ਹੋਵੇਗੀ, ਪੰਜਾਬ ਚ ਇੱਕ ਵਾਰ ਫਿਰ ਪੂਰਬੀ ਹਵਾਵਾਂ ਐਕਟਿਵ ਹੋਣ ਕਾਰਨ ਹੁੰਮਸ ਚ ਵਾਧਾ ਵੇਖਿਆ ਜਾਵੇਗਾ। ਇੱਕ ਵਾਰ ਫਿਰ ਥੱਲੇ ਪੂਰਬੀ ਮਾਨਸੂਨੀ ਜੈਟ ਤੇ ਓੁੱਪਰ ਪੱਛਮੀ ਜੈਟ ਚ ਟਕਰਾਅ ਨਾਲ ਇਹ ਬਰਸਾਤਾ ਹੋਣਗੀਆਂ।
6, 7, 8 ਅਕਤੂਬਰ ਦਰਮਿਆਨ ਪੰਜਾਬ ਚ ਕਿਤੇ-ਕਿਤੇ (5-25% ) ਹਿੱਸਿਆਂ ਚ ਗਰਜ-ਲਿਸ਼ਕ ਨਾਲ ਮੀਂਹ ਪੈਣ ਦੀ ਓੁਮੀਦ ਹੈ ਮੁੱਖ ਤੌਰ ਤੇ ਹਰਿਆਣੇ ਨਾਲ ਪੈਂਦੇ ਇਲਾਕਿਆਂ ਚ ਇਸ ਤੋਂ ਬਾਅਦ 9-10-11-12 ਅਕਤੂਬਰ ਦੌਰਾਨ ਪੰਜਾਬ ਚ ਰੋਜਾਨਾ 50-75% ਹਿੱਸਿਆਂ ਚ ਠੰਡੀਆਂ ਹਵਾਵਾਂ ਨਾਲ ਦਰਮਿਆਨੀ ਤੋਂ ਭਾਰੀ ਮੀਂਹ ਦੀ ਓੁਮੀਦ ਰਹੇਗੀ। 10-11 ਅਕਤੂਬਰ ਨੂੰ ਲਗਭਗ ਸਾਰੇ ਸੂਬੇ ਚ ਵੀ ਮੀਂਹ ਪੈ ਸਕਦਾ ਹੈ। ਪੂਰਬੀ ਖੇਤਰਾਂ ਚ ੧-੨ ਦਿਨ ਝੜੀਨੁਮਾਂ ਮੀਂਹ ਵੀ ਪੈ ਸਕਦਾ ਹੈ।
ਬੀਤੇ ਸਪੈਲ ਵਾਂਗ ਇਹ ਸਪੈਲ ਵੀ ਪੂਰਬੀ ਪੰਜਾਬ ਚ ਵੱਧ ਮੀਂਹ ਦੇਵੇਗਾ।
ਓੁੱਤਰੀ ਤੇ ਕੇਂਦਰੀ ਪੰਜਾਬ ਚ ਵੀ ਵਧੀਆ ਮੀਂਹ ਦਰਜ਼ ਹੋ ਸਕਦੇ ਹਨ।
ਪਟਿਆਲਾ, ਚੰਡੀਗੜ੍ਹ, ਮੋਹਾਲੀ, ਰੋਪੜ, ਸੰਗਰੂਰ, ਨਵਾਂਸ਼ਹਿਰ, ਮਲੇਰਕੋਟਲਾ, ਲੁਧਿਆਣਾ, ਮਾਨਸਾ ਜਿਲ੍ਹਿਆਂ ਚ ਕਾਰਵਾਈ ਬਾਕੀ ਪੰਜਾਬ ਨਾਲੋਂ ਜਿਆਦਾ ਤੇ ਵੱਧ ਦਿਨ ਹੋਵੇਗੀ। ਜਿੱਥੇ ਬਾਕੀ ਪੰਜਾਬ ਚ ੧-੨ ਭਰਮੇ ਮੀਂਹ ਪੈਣ ਦੀ ਆਸ ਹੈ ਤਾਂ ਇਨ੍ਹਾਂ ਇਲਾਕਿਆਂ ਚ 2-4 ਮੀਂਹ ਪੈੰਦੇ ਜਾਪ ਰਹੇ ਹਨ। ਕੁਝ ਖੇਤਰਾਂ ਚ 100-200ਮਿਲੀਮੀਟਰ ਮੀਂਹ ਪੈ ਸਕਦਾ ਹੈ।
ਇਸ ਦੌਰਾਨ ਘੱਟੋ-ਘੱਟ ਪਾਰਾ 17-2°C ਤੇ ਵੱਧੋ ਵੱਧ ਪਾਰਾ ਮੀਂਹ ਵਾਲੇ ਖੇਤਰ ਚ 30 °C ਤੋਂ ਥੱਲੇ ਰਹੇਗਾ ਇੱਕ ਦਿਨ 22-24 °C ਵੀ ਰਹਿ ਸਕਦਾ ਹੈ।
ਹਰਿਆਣੇ ਤੇ ਦਿੱਲੀ ਚ ਇਨ੍ਹੀ ਦਿਨੀਂ ਪੰਜਾਬ ਨਾਲੋਂ ਕਿਤੇ ਵੱਧ ਭਾਰੀ ਤੋਂ ਭਾਰੀ ਬਾਰਿਸ਼ ਹੋਵੇਗੀ।
ਆਮ ਤੌਰ ਤੇ ਇਨ੍ਹੀ ਦਿਨੀਂ ਮਾਨਸੂਨ ਪੰਜਾਬ ਤੋਂ ਰੁਖਸਤ ਹੋ ਜਾਂਦੀ ਹੈ ਪਰ ਇਸ ਵਾਰ ਸਪੈਲ ਮਗਰੋਂ 13-14 ਅਕਤੂਬਰ ਨੂੰ ਪੱਛੋਂ ਦੀ ਵਾਪਸੀ ਨਾਲ 2 ਹਫਤੇ ਦੀ ਦੇਰੀ ਨਾਲ ਪੰਜਾਬ ਤੋ ਵਿਦਾਈ ਲਵੇਗੀ।