ਪੰਜਾਬੀ ਵਿੱਚ ਪੜਨ ਲਈ ਹੇਠਾ ਜਾਉ
News Patiala: 6th July 2022
Punjab Chief Minister is going to get married tomorrow. He is getting married to Gurpreet Kaur for the second time. Bhagwant Mann is divorced from his first wife. Their children are studying in the USA.
Bhagwant Mann is getting married for the second time to MBBS Dr. Gurpreet Kaur. According to information, Bhagwant Mann has been in a relationship with her for the last 3 years. The rest of the family will be joined. Let’s say that Bhagwant Mann got divorced from his first wife 6 years ago. He has two children and his first wife lives in the United States.
It may be recalled that her two children, son and daughter Dilshan and Sirat had arrived at Kharar Kalan for the swearing-in ceremony of CM Mann. Let’s say the mother and sister have chosen the girl themselves.
Let it be known that there will be a small wedding ceremony at his house. Only family members and Delhi Chief Minister Arvind Kejriwal whom he calls his elder brother will attend the wedding ceremony. Arvind Kejriwal will come to bless him. The wedding of CM Bhagwant Mann will be held at the official residence in Chandigarh. The wedding ceremony will be very simple.
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਕਰਨ ਜਾ ਰਹੇ ਵਿਆਹ
ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਵਿਆਹ ਕਰਨ ਜਾ ਰਹੇ ਹਨ।ਸੀਐੱਮ ਭਗਵੰਤ ਮਾਨ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਨ ਜਾ ਰਹੇ ਹਨ।ਭਗਵੰਤ ਮਾਨ ਨੇ ਪਹਿਲੀ ਪਤਨੀ ਤੋਂ ਤਲਾਕ ਲਿਆ ਹੋਇਆ ਹੈ।ਉਨ੍ਹਾਂ ਦੇ ਬੱਚੇ ਅਮਰੀਕਾ ਪੜ੍ਹਦੇ ਹਨ।
ਭਗਵੰਤ ਮਾਨ ਦੂਜਾ ਵਿਆਹ ਐੱਮਬੀਬੀਐੱਸ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਨ ਜਾ ਰਹੇ ਹਨ।ਜਾਣਕਾਰੀ ਮੁਤਾਬਕ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਉਨ੍ਹਾਂ ਨਾਲ ਰਿਸ਼ਤੇ ‘ਚ ਸਨ।ਦੱਸ ਦੇਈਏ ਕਿ ਸੀਐੱਮ ਦੇ ਵਿਆਹ ਸਮਾਗਮ ‘ਚ ਕੁਝ ਸੀਮਿਤ ਲੋਕ ਹੀ ਸ਼ਾਮਿਲ ਹੋਣਗੇ।ਮਾਤਾ ਜੀ , ਭੈਣ ਜੀ ਬਾਕੀ ਹੋਰ ਪਰਿਵਾਰਕ ਲੋਕ ਸ਼ਾਮਿਲ ਹੋਣਗੇ।ਦੱਸ ਦੇਈਏ ਕਿ 6 ਸਾਲ ਪਹਿਲਾਂ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਿਆ ਸੀ ਉਹ ਦੋਵੇਂ ਬੱਚੇ ਅਤੇ ਪਹਿਲੀ ਪਤਨੀ ਅਮਰੀਕਾ ਰਹਿੰਦੇ ਹਨ।
ਦੱਸ ਦੇਈਏ ਕਿ ਉਨ੍ਹਾਂ ਦੇ ਦੋਵੇਂ ਬੱਚੇ ਬੇਟਾ ਅਤੇ ਬੇਟੀ ਦਿਲਸ਼ਾਨ ਤੇ ਸੀਰਤ ਖੜਕੜ ਕਲਾਂ ਵਿਖੇ ਸੀਐੱਮ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਸਨ।ਜ਼ਿਕਰਯੋਗ ਹੈ ਕਿ ਮਾਂ ਦੀ ਖਵਾਇਸ਼ ਸੀ ਕਿ ਮੁੱਖ ਮੰਤਰੀ ਭਗਵੰਤ ਆਪਣਾ ਦੁਬਾਰਾ ਘਰ ਵਸਾਉਣ। ਦੱਸ ਦੇਈਏ ਕਿ ਮਾਂ ਅਤੇ ਭੈਣ ਨੇ ਖੁਦ ਲੜਕੀ ਚੁਣੀ ਹੈ।
ਦੱਸ ਦੇਈਏ ਕਿ ਆਪਣੇ ਘਰ ‘ਚ ਹੀ ਇੱਕ ਛੋਟਾ ਜਿਹਾ ਵਿਆਹ ਸਮਾਗਮ ਹੋਵੇਗਾ।ਸਿਰਫ ਪਰਿਵਾਰ ਮੈਂਬਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਉਹ ਆਪਣਾ ਵੱਡਾਭਰਾ ਦੱਸਦੇ ਹਨ ਉਹ ਵਿਆਹ ਸਮਾਗਮ ‘ਚ ਸ਼ਾਮਿਲ ਹੋਣਗੇ।ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਪਹੁੰਚਣਗੇ। ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ‘ਤੇ ਹੀ ਸੀਐੱਮ ਭਗਵੰਤ ਮਾਨ ਦਾ ਵਿਆਹ ਹੋਵੇਗਾ।ਇਹ ਵਿਆਹ ਸਮਾਗਮ ਬਿਲਕੁਲ ਸਾਦਾ ਹੋਵੇਗਾ।