ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ‘ਚ ਫਿਰ ਵੱਜਿਆ ਛਾਪਾ, 9 ਮੋਬਾਈਲ ਤੇ ਨਸ਼ਾ ਬਰਾਮਦ
ਨਾਭਾ, 16 ਮਈ 2022- ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹਾਂ ਨੂੰ ਸੱਚਮੁੱਚ ਸੁਧਾਰ ਕਰਨ ਦਾ ਜੋ ਬੀੜਾ ਚੁੱਕਿਆ ਹੈ, ਉਹਨੂੰ ਲਗਾਤਾਰ ਬੂਰ ਪੈਂਦਾ ਹੋਇਆ ਨਜ਼ਰੀ ਆ ਰਿਹਾ ਹੈ।
ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ, ਨਾਭਾ ਜੇਲ੍ਹ ਵਿਚੋਂ 9 ਮੋਬਾਇਲ ਫੋਨ ਬਰਾਮਦ ਹੋਏ ਹਨ।
ਇਸ ਤੋਂ ਇਲਾਵਾ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ।
ਨਿਊਜ਼ 18 ਦੇ ਹਵਾਲੇ ਅਨੁਸਾਰ 5 ਲਿਫਾਫੇ ਜੇਲ੍ਹ ਵਿਚ ਸੁੱਟੇ ਗਏ ਸਨ ਅਤੇ ਦੋ ਲਿਫਾਫਿਆਂ ਵਿਚੋਂ ਇਹ ਸਮਾਨ ਮਿਲਿਆ ਹੈ।