ਮਾਲ ਅਫਸਰਾਂ ਨੇ ਮਾਲ ਮੰਤਰੀ ਜਿੰਪਾ ਖਿਲਾਫ ਹੀ ਡੀਸੀ ਨੂੰ ਸ਼ਿਕਾਇਤ ਸੌਂਪੀ (ਪੜ੍ਹੋ ਸ਼ਿਕਾਇਤ ਦੀ ਕਾਪੀ)

Punjab News
Punjab News

Punjab News, 21 ਅਪ੍ਰੈਲ, 2022: ਮੋਗਾ ਦੇ ਮਾਲ ਅਧਿਕਾਰੀਆਂ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਖਿਲਾਫ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿੱਚ ਮਾਲ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੋਗਾ ਦੇ ਸੁਵਿਧਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਇਸ ਦੇ ਨਾਲ ਹੀ ਮੰਤਰੀ ਨੇ ਸਰਕਾਰੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਤਹਿਸੀਲਦਾਰ ਅਤੇ ਉਪ ਮੰਡਲ ਮੈਜਿਸਟਰੇਟ ਦੇ ਚਰਿੱਤਰ ਹਨਣ ਕਰਨ ਦੀ ਕੋਸਿਸ਼ ਕੀਤੀ, ਜਿਸ ਦੀ ਅਸੀਂ (ਮਾਲ ਅਫ਼ਸਰ) ਨਿੰਦਾ ਕਰਦੇ ਹਾਂ।

ਮਾਲ ਅਧਿਕਾਰੀਆਂ ਨੇ ਪੱਤਰ ਰਾਹੀਂ ਦੱਸਿਆ ਕਿ, ਜਿਹੜੇ ਦੋਸ਼ ਸਬ ਰਜਿਰਸਟਰਾਰ ਮੋਗਾ ਖਿਲਾਫ਼ ਲਾਏ ਗਏ ਹਨ, ਉਹ ਸੱਚੇ ਹਨ ਜਾਂ ਫਿਰ ਝੂਠੇ, ਇਹਦੀ ਪੜਤਾਲ ਏਡੀਸੀ ਮੋਗਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸਬੂਤਾਂ ਦੇ ਇਕ ਮੰਤਰੀ ਕਿਸੇ ਅਫ਼ਸਰ ਤੇ ਜਨਤਾ ਵਿੱਚ ਦੋਸ਼ ਕਿਵੇਂ ਲਗਾ ਸਕਦਾ ਹੈ? ਮਾਲ ਅਫਸਰਾਂ ਨੇ ਆਪਣੇ ਪੱਤਰ ਵਿੱਚ ਇਸ ਸਾਰੀ ਕਾਰਵਾਈ ਦੀ ਨਿਖੇਧੀ ਕੀਤੀ। 

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸਥਿਤ ਸੁਵਿਧਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਚੱਲ ਰਹੇ ਸੁਵਿਧਾ ਕੇਂਦਰ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਇਨ੍ਹਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਚਨਚੇਤ ਦੌਰੇ ਦਾ ਮਕਸਦ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨਾ ਹੈ।

Leave a Reply

Your email address will not be published. Required fields are marked *