ਕੋਈ ਵੀ ਸਰਕਾਰੀ ਸੇਵਾ ਪ੍ਰਾਪਤ ਕਰਨ ਲਈ ਨੋਟੀਫਾਈਡ ਸਬੂਤ ਹੀ ਲੱਗਣਗੇ: Punjab Government New Notification

  • ਬਿਨੈਕਾਰਾਂ ਵੱਲੋਂ ਸਰਕਾਰੀ ਸੇਵਾ ਪ੍ਰਾਪਤ ਕਰਨ ਮੌਕੇ ਪਛਾਣ, ਜਨਮ ਤੇ ਪਤੇ ਦੇ ਸਬੂਤ ਵਜੋਂ ਨੋਟੀਫਾਈਡ ਸਬੂਤ ਹੀ ਲਏ ਜਾਣ – ਸੰਯਮ ਅਗਰਵਾਲ

 

Punjab Government New Notification
Punjab Government New Notification

           

                                              ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਲਈ ਕਿਸੇ ਵੀ ਸਰਕਾਰੀ ਸੇਵਾ ਨੂੰ ਪ੍ਰਾਪਤ ਕਰਨ ਸਮੇਂ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਰਿਹਾਇਸ਼ ਦੇ ਸਬੂਤ ਵਜੋਂ ਵੱਖ-ਵੱਖ ਦਸਤਾਵੇਜ਼ਾਂ ਨੂੰ ਨੋਟੀਫਾਈਡ ਕੀਤਾ ਗਿਆ ਹੈ।  ਸੂਬਾ ਸਰਕਾਰ ਦਾ ਮੁੱਖ ਟੀਚਾ ਵਸਨੀਕਾਂ ਨੂੰ ਸੁਚਾਰੂ ਪ੍ਰਸ਼ਾਸ਼ਕੀ ਸੇਵਾਵਾਂ ਦੇਣਾ ਹੈ ਜਿਸ ਦੇ ਤਹਿਤ ਨੋਟੀਫਾਈਡ ਕੀਤੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਕਿਸੇ ਹੋਰ ਦਸਤਾਵੇਜ਼ ਦੀ ਮੰਗ ਨਾ ਕੀਤੀ ਜਾਵੇ। ਇਸ ਗੱਲ ਦੀ ਜਾਣਕਾਰੀ ਦਿੰਦਿਆ  ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆ  ਕਿਹਾ ਕਿ ਮੌਜੂਦਾ ਪੰਜਾਬ  ਸਰਕਾਰ ਦਾ ਮੁੱਖ ਟੀਚਾ ਵਸਨੀਕਾਂ ਨੂੰ ਸੁਚਾਰੂ ਪ੍ਰਸ਼ਾਸ਼ਕੀ ਸੇਵਾਵਾਂ ਦੇਣਾ ਹੈ ਜਿਸ ਦੇ ਤਹਿਤ ਨੋਟੀਫਾਈਡ ਕੀਤੇ ਗਏ ਦਸਤਾਵੇਜ਼ਾਂ ਤੋਂ ਇਲਾਵਾ ਕਿਸੇ ਹੋਰ ਦੀ ਮੰਗ ਨਾ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਬਿਹਤਰ ਪ੍ਰਸ਼ਾਸ਼ਕੀ ਸਹੂਲਤਾਂ ਦੇਣ ਲਈ ਵਚਨਬੱਧ ਹੈ

Punjab Government New Notification
Punjab Government New Notification

                                                ਉਨ੍ਹਾਂ ਹੋਰ ਕਿਹਾ ਕਿ ਬਿਨੈਕਾਰ ਪਾਸੋਂ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਰਿਹਾਇਸ਼ ਦੇ ਸਬੂਤ ਵਜੋਂ ਕੇਵਲ ਨੋਟੀਫਾਈਡ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਵੇ । ਬਿਨਾਂ ਵਜ੍ਹਾ ਆਮ ਲੋਕਾਂ ਨੂੰ ਪ੍ਰੇਸ਼ਾਨ /ਤੰਗ ਕਰਨ ਸਬੰਧੀ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਿਤ ਅਧਿਕਾਰੀ/ਕਰਮਚਾਰੀ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

                                                   ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ  ਕਿ ਨੋਟੀਫ਼ਿਕੇਸ਼ਨ ਅਨੁਸਾਰ “ਪਛਾਣ ਦੇ ਸਬੂਤ ” ਵਜੋਂ ਪਾਸਪੋਰਟ, ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਮੌਜੂਦਾ ਮਿਤੀ ਦਾ ਆਧਾਰ ਕਾਰਡ/ਈ-ਆਧਾਰ ਪੱਤਰ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰੇ ਦੁਆਰਾ ਜਾਰੀ ਕੀਤਾ ਗਿਆ ਆਈ.ਡੀ. ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਕਿਸਾਨ ਫ਼ੋਟੋ ਪਾਸ-ਬੁੱਕ/ਡਾਕ ਘਰ ਸੇਵਿੰਗ ਅਕਾਊਂਟ ਪਾਸ-ਬੁੱਕ, ਕੇਂਦਰੀ ਸਰਕਾਰ ਸਿਹਤ ਯੋਜਨਾ ਕਾਰਡ, ਸਾਬਕਾ ਸੈਨਿਕ ਯੋਗਦਾਨ ਸਿਹਤ ਯੋਜਨਾ, ਪੈਨਸ਼ਨਰ ਕਾਰਡ, ਮਾਨਤਾ ਪ੍ਰਾਪਤ ਸੰਸਥਾ ਦੁਆਰਾ ਜਾਰੀ ਵੈਦ ਵਿਦਿਆਰਥੀ ਆਈ.ਡੀ. ਕਾਰਡ, ਮਨਰੇਗਾ ਜੌਬ ਕਾਰਡ ਵਰਤਿਆ ਕੀਤਾ ਜਾ ਸਕਦਾ ਹੈ।

                               ਇਸੇ ਤਰ੍ਹਾਂ ” ਰਿਹਾਇਸ਼ ਦੇ ਸਬੂਤ ” ਵਜੋਂ ਪਾਸਪੋਰਟ, ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਮੌਜੂਦਾ ਮਿਤੀ ਦਾ ਆਧਾਰ ਕਾਰਡ/ਈ-ਆਧਾਰ ਪੱਤਰ, ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਜਨਤਕ ਖੇਤਰ ਦੇ ਅਦਾਰੇ ਦੁਆਰਾ ਜਾਰੀ ਪਤੇ ਦਾ ਸਰਟੀਫਿਕੇਟ, ਮੌਜੂਦਾ ਟੈਲੀਫ਼ੋਨ ਬਿੱਲ (ਭਾਰਤ ਸੰਚਾਰ ਨਿਗਮ ਲਿਮਟਿਡ ਦਾ ਲੈਂਡਲਾਈਨ ਜਾਂ ਪੋਸਟ ਪੇਡ ਮੋਬਾਈਲ ਬਿੱਲ) ਬਿਜਲੀ/ਪਾਣੀ ਦਾ ਬਿੱਲ/ਬਿਨੈਕਾਰ ਦੇ ਨਾਮ ਗੈਸ ਕੁਨੈਕਸ਼ਨ ਬਿੱਲ, ਰਜਿਸਟਰਡ ਰੈਂਟ ਡੀਡ (ਇੱਕ ਸਾਲ ਤੋਂ ਵੱਧ ਸਮੇਂ ਲਈ), ਇਨਕਮ ਟੈਕਸ ਮੁਲਾਂਕਣ ਆਰਡਰ, ਚੱਲ ਰਹੇ ਬੈਂਕ ਖਾਤੇ ਦੀ ਫ਼ੋਟੋ ਪਾਸ-ਬੁੱਕ (ਅਨੁਸੂਚਿਤ ਜਨਤਕ ਖੇਤਰ ਦੇ ਬੈਂਕ, ਅਨੁਸੂਚਿਤ ਨਿੱਜੀ ਖੇਤਰ ਭਾਰਤੀ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕ ਸ਼ਾਮਲ ਹਨ) ਦੀ ਵਰਤੋਂ ਕੀਤੀ ਜਾ ਸਕਦੀ ਹੈ।

 

              ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ” ਜਨਮ ਮਿਤੀ ਦੇ ਸਬੂਤ ” ਵਜੋਂ, ਰਜਿਸਟਰਾਰ ਦੁਆਰਾ ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਕਿਸੇ ਵੀ ਦਫ਼ਤਰ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ, ਬਿਨੈਕਾਰ ਦੀ ਜਨਮ ਮਿਤੀ ਵਾਲੇ ਮਾਨਤਾ ਪ੍ਰਾਪਤ ਵਿੱਦਿਅਕ ਬੋਰਡ/ਸੰਸਥਾ ਦੁਆਰਾ ਜਾਰੀ ਮੈਟ੍ਰਿਕ/ਮਾਈਗਰੇਸ਼ਨ/ਸਕੂਲ ਛੱਡਣ ਦਾ ਸਰਟੀਫਿਕੇਟ, ਪੈਨ ਕਾਰਡ, ਪਾਸਪੋਰਟ, ਬਿਨੈਕਾਰ ਦੇ ਸੇਵਾ ਰਿਕਾਰਡ (ਸਿਰਫ਼ ਸਰਕਾਰੀ ਕਰਮਚਾਰੀਆਂ ਦੇ ਸਬੰਧ ਵਿੱਚ) ਜਾਂ ਪੀ.ਪੀ.ਓ. (ਪੇਅ ਪੈਨਸ਼ਨ ਆਰਡਰ) (ਸੇਵਾਮੁਕਤ ਸਰਕਾਰੀ ਕਰਮਚਾਰੀਆਂ ਦੇ ਸਬੰਧ ਵਿੱਚ) ਦੀ ਇੱਕ ਕਾਪੀ ਸਬੰਧਿਤ ਵਿਭਾਗ ਦੇ ਅਧਿਕਾਰੀ/ਇੰਚਾਰਜ ਦੁਆਰਾ ਉਸ ਦੀ ਜਨਮ ਮਿਤੀ ਤਸਦੀਕ ਕੀਤੀ ਹੋਵੇ, ਡਰਾਈਵਿੰਗ ਲਾਇਸੈਂਸ, ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਆਈ.ਡੀ. ਕਾਰਡ, ਆਧਾਰ ਕਾਰਡ/ਮੌਜੂਦਾ ਮਿਤੀ ਦਾ ਈ-ਆਧਾਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

latest notifications issued by Punjab govt 2022, Punjab govt pensioners notifications, Punjab govt da notification 2022, Punjab govt pay scale notification 2022, 6th pay commission Punjab govt notification, Punjab govt pensioners portal, finance department Punjab notifications, Punjab government new guidelines covid-19

Leave a Reply

Your email address will not be published. Required fields are marked *