SAS Nagar Mohali News |
SAS Nagar Mohali News 07 ਜਨਵਰੀ 2022 – ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਚਿੜੀਆਘਰ ਛੱਤਬੀੜ ਨੂੰ ਐਤਵਾਰ ਨੂੰ ਲੋਕਾਂ ਲਈ ਬੰਦ ਕਰਨ ਦੇ ਹੁਕਮ ਜਾਰੇ ਕੀਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਚਿੜੀਆਘਰ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚਿੜੀਆਘਰ ਛੱਤਬੀੜ ਐਤਵਾਰ ਨੂੰ ਲੋਕਾਂ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਅਗਲੇ ਹੁਕਮਾਂ ਤੱਕ ਚਿੜੀਆਘਰ ਹਫ਼ਤੇ ਦੇ ਕੇਵਲ 5 ਦਿਨ ਭਾਵ ਮੰਗਲਵਾਰ ਤੇ ਸ਼ਨੀਵਾਰ ਤੱਕ ਹੀ ਲੋਕਾਂ ਲਈ ਖੁੱਲ੍ਹਾ ਰਹੇਗਾ। ਚਿੜੀਆਘਰ ਸੋਮਵਾਰ ਦੇ ਦਿਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਬੰਦ ਰਹੇਗਾ।
👉👉 Online Placement Camp by District Bureau of Employment and Enterprises 👈👈
ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਟਿਕਟ ਬੁਕਿੰਗ ਸ਼ਾਮ 5 ਵਜ਼ੇ ਬੰਦ ਕਰ ਦਿੱਤੀ ਜਾਵੇਗੀ ਅਤੇ ਆਖਰੀ ਸਲਾਟ ਵਿੱਚ ਦਾਖਲ ਹੋਣ ਵਾਲੇ ਦਰਸ਼ਕਾਂ ਨੂੰ ਸ਼ਾਮ 4 ਵਜ਼ੇ ਬਾਹਰ ਆਉਣਾ ਪਵੇਗਾ । ਉਨ੍ਹਾਂ ਕਿਹਾ ਚਿੜੀਆਘਰ ਪ੍ਰਸ਼ਾਸਨ ਵੱਲੋਂ ਕੋਵਿਡ -19 ਦੀ ਸਥਿਤੀ ਦਾ ਮੁਕਾਬਲਾ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਮ ਸਥਿਤੀ ਵਾਪਸ ਆਉਣ ਤੱਕ ਚਿੜੀਆਘਰ ਵਿੱਚ ਵੱਖ ਵੱਖ ਸਲਾਟਾ ਵਿੱਚ ਸਿਰਫ਼ ਸੀਮਤ ਗਿਣਤੀ ਵਿੱਚ ਟਿਕਟ ਉਪਲਬਧ ਹੋਣਗੀਆਂ।
ਚਿੜੀਆਘਰ ਦੇ ਦਾਖਲੇ ਲਈ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸ ਲਈ ਚਿੜੀਆਘਰ ਦੀ ਵੈੱਬਸਾਈਟ (chhatbirzoo.gov.in ਤੇ ਲਿੰਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸੈਲਾਨੀਆਂ ਲਈ ਚਿੜੀਆਘਰ ਬੁਕਿੰਗ ਕਾਊਂਟਰ ‘ਤੇ ਕਿਓ ਆਰ ਕੋਡ ਸਿਸਟਮ ਅਤੇ ਪੀ.ਓ .ਐਸ ਮਸ਼ੀਨਾਂ ਦੀ ਸੁਵਿਧਾ ਵੀ ਉਪਲਬਧ ਕਰਵਾਈਆਂ ਜਾਣਗੀਆਂ , ਜੋ ਆਨਲਾਈਨ ਬੁਕਿੰਗ ਕਰਨ ਤੋਂ ਅਸਮਰੱਥ ਹਨ ਅਤੇ ਐਂਟਰੀ ਟਿਕਟਾਂ ਦੀ ਐਨਲਾਈਨ ਬੁਕਿੰਗ ਲਈ ਛੱਤਬੀੜ ਚਿੜੀਆਘਰ ਦੇ ਪ੍ਰਵੇਸ਼ ਖੇਤਰ ਵਿੱਚ ਮੁਫਤ ਵਾਈ-ਫਾਈ ਹਾਟਸਪੌਟ ਦੀ ਸਹੂਲਤ ਵੀ ਉਪਲਬਧ ਹੈ।