News News-Punjab Mastermind Ludhiana Bomb Blast ਜਰਮਨੀ ‘ਚ ਗ੍ਰਿਫ਼ਤਾਰ – ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ Admin December 28, 2021December 28, 20211 min readWrite a Comment on Mastermind Ludhiana Bomb Blast ਜਰਮਨੀ ‘ਚ ਗ੍ਰਿਫ਼ਤਾਰ – ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ Mastermind Ludhiana Bomb Blast ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਮੁਲਤਾਨੀ ਜਰਮਨੀ ਵਿੱਚ ਗ੍ਰਿਫ਼ਤਾਰ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ ‘ਸਿੱਖਸ ਫ਼ਾਰ ਜਸਟਿਸ’ ਨਾਲ ਸੀ ਸਬੰਧ ਲੁਧਿਆਣਾ, 28 ਦਸੰਬਰ, 2021:ਲੁਧਿਆਣਾ ਵਿੱਚ ਬੀਤੀ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਜਰਮਨੀ ਵਿੱਚ ਰਹਿੰਦੇ ਅਤੇ ਗੁਰਪਤਵੰਤ ਸਿੰਘ ਪੰਨੂੰ ਦੀ ਅਗਵਾਈ ਵਾਲੀ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਂਅ ਦੇ ਇਕ ਵਿਅਕਤੀ ਨੂੰ ਜਰਮਨੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਰਹਿਣ ਵਾਲੇ 45 ਸਾਲਾ ਜਸਵਿੰਦਰ ਸਿੰਘ ਮੁਲਤਾਨੀ ਨੂੂੰ ਕੇਂਦਰੀ ਜਰਮਨੀ ਦੇ ਐਹਫਟ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਜਸਵਿੰਦਰ ਸਿੰਘ ਮੁਲਤਾਨੀ ਦੀ ਇਸ ਮਾਮਲੇ ਵਿੱਚ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉੱਚ ਪੱਧਰੀ ਡਿਪਲੌਮੈਟਿਕ ਦਖ਼ਲ ਤੋਂ ਬਾਅਦ ਸੰਭਵ ਹੋਈ ਹੈ।ਯਾਦ ਰਹੇ ਕਿ ਉਕਤ ਜ਼ਬਰਦਸਤ ਬੰਬ ਧਮਾਕੇ ਵਿੱਚ ਕੇਵਲ ਇਸ ਧਮਾਕੇ ਦਾ ਦੋਸ਼ੀ ਗਗਨਦੀਪ ਹੀ ਮਾਰਿਆ ਗਿਆ ਸੀ ਅਤੇ 6 ਹੋਰ ਲੋਕ ਜ਼ਖ਼ਮੀ ਹੋਏ ਸਨ। ਜਾਣਕਾਰ ਸੂਤਰਾਂ ਅਨੁਸਾਰ ਮੁਲਤਾਨੀ ਦਾ ਨਾਂਅ ਇਸ ਬੰਬ ਧਮਾਕੇ ਦੇ ਦੋਸ਼ੀ ਅਤੇ ਇਸ ਧਮਾਕੇ ਵਿੱਚ ਮਾਰੇ ਗਏ ਬਰਖ਼ਾਸਤ ਪੁਲਿਸ ਕਰਮੀ ਗਗਨਦੀਪ ਦੀ ਬਰਾਮਦ ਕੀਤੀ ਗਈ ਇਕ ਡੌਂਗਲ ਵਿੱਚਲੇ ਡਾਟੇ ’ਤੋਂ ਸਾਹਮਣੇ ਆਇਆ ਸੀ ਜਿਸ ਦੇ ਆਧਾਰ ’ਤੇ ਅੱਗੇ ਕਾਰਵਾਈ ਕਰਦਿਆਂ ਇਹ ਪਾਇਆ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ, ਜਿਸ ਦੇ ਕਥਿਤ ਤੌਰ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ.ਨਾਲ ਸੰਬੰਧ ਹਨ, ਨੇ ਭੂਰਾ ਅਤੇ ਰਿੰਦਾ ਨਾਂਅ ਦੇ ਦੋ ਵਿਅਕਤੀਆਂ ਰਾਹੀਂ ਵਿਸਫ਼ੋਟਕ ਮੁਹੱਈਆ ਕਰਵਾਇਆ ਸੀ, ਜਿਹੜਾ ਇਸ ਧਮਾਕੇ ਲਈ ਵਰਤਿਆ ਗਿਆ। ਡੌਂਗਲ ਤੋਂ ਕਥਿਤ ਤੌਰ ’ਤੇ ਇਹ ਖ਼ੁਲਾਸਾ ਹੋਇਆ ਸੀ ਕਿ ਗਗਨਦੀਪ ਨੇ ਦੁਬਈ, ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਕਈ ਕਾਲਾਂ ਕੀਤੀਆਂ ਸਨ। ਮੁਲਤਾਨੀ ਬਾਰੇ ਖ਼ਬਰ ਹੈ ਕਿ ਉਹ ਐਸ.ਐਫ.ਜੇ. ਦਾ ਇਕ ਪ੍ਰਮੁੱਖ ਕਾਰਕੁੰਨ ਹੈ ਅਤੇ ਸੰਸਥਾ ਦੇ ਮੁਖ਼ੀ ਗੁਰਪਤਵੰਤ ਸਿੰਘ ਪੰਨੂੂੰ ਦਾ ਕਰੀਬੀ ਹੈ। ਉਹ ਜਰਮਨੀ ਵਿੱਚ ਐਸ.ਐਫ.ਜੇ. ਦੇ 2020 ਰਿਫਰੈਂਡਮ ਨਾਲ ਵੀ ਸਰਗਰਮ ਤੌਰ ’ਤੇ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਜਰਮਨੀ ਸਰਕਾਰ ਨੂੰ ਇਹ ਹਵਾਲਾ ਵੀ ਦਿੱਤਾ ਗਿਆ ਕਿ ਜਸਵਿੰਦਰ ਸਿੰਘ ਮੁਲਤਾਨੀ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ ਸਮੱਗਲ ਕਰਨ ਵਿੱਚ ਸਹਾਈ ਹੋ ਰਿਹਾ ਸੀ ਅਤੇ ਉਸਦੀ ਮਨਸ਼ਾ ਪੰਜਾਬ ਦੇ ਨਾਲ ਨਾਲ ਦਿੱਲੀ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਕੁਝ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਵੀ ਸੀ।ਮੁਲਤਾਨੀ ਦੀ ਗ੍ਰਿਫ਼ਤਾਰੀ ਨੂੂੰ ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 7 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ ਜਿਨ੍ਹਾਂ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲਾ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜੀਵਨ ਸਿੰਘ ਨਾਂਅ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਨੂੰ ਵੀ ਮੁਲਤਾਨੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਕੁਝ ਕਾਰਵਾਈਆਂ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ। ਜਰਮਨੀ ਤੋਂ ਗ੍ਰਿਫ਼ਤਾਰ ਜਸਵਿੰਦਰ ਸਿੰਘ ਮੁਲਤਾਨੀ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ – ਸੂਤਰਾਂ ਦਾ ਦਾਅਵਾ ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਜਰਮਨੀ ਦੇ ਸ਼ਹਿਰ ਐਹਫ਼ਟ ਤੋਂ ਗ੍ਰਿਫ਼ਤਾਰ ਕੀਤੇ ਗਏ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਇਕ ਹੋਰ ਅਹਿਮ ਖ਼ੁਲਾਸਾ ਹੋਇਆ ਹੈ।ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੁਲਤਾਨੀ ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਚੁੱਕਾ ਸੀ। ਦਾਅਵਾ ਹੈ ਕਿ ਇਸ ਲਈ ਉਸਨੇ ਜੀਵਨ ਸਿੰਘ ਨਾਂਅ ਦੇ ਪੰਜਾਬ ਦੇ ਵਿਅਕਤੀ ਨੂੂੰ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਤਿਆਰ ਕੀਤਾ ਸੀ। ਜੀਵਨ ਸਿੰਘ ਨੂੰ 7 ਫ਼ਰਵਰੀ ਨੂੰ ਅਮ੍ਰਿਤਸਰ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲੇ ਨਾਲ ਫ਼ੜੇ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਤਾਨੀ ਨੇ ਕਥਿਤ ਤੌਰ ’ਤੇ ਜੀਵਨ ਸਿੰਘ ਨੂੰ ਫੰਡ ਭੇਜੇ ਸਨ ਤਾਂ ਜੋ ਉਹ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਲਈ ਸਥਾਨਕ ਪੱਧਰ ’ਤੇ ਹਥਿਆਰਾਂ ਦਾ ਇੰਤਜ਼ਾਮ ਕਰਕੇ ਇਸ ਘਟਨਾ ਨੂੰ ਅੰਜਾਮ ਦੇ ਸਕੇ।ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੀ ‘ਮੁਅੱਤਲੀ’ ਤੋਂ ਬਾਅਦ ਸ:ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਸਣੇ ਸੰਯੁਕਤ ਕਿਸਾਨ ਮੋਰਚਾ ਵਿਚਲੀਆਂ 22 ਜਥੇਬੰਦੀਆਂ ਨੇ ਪੰਜਾਬ ਵਿੱਚ ਚੋਣਾਂ ਲੜਨ ਲਈ ‘ਸੰਯੁਕਤ ਸਮਾਜ ਮੋਰਚਾ’ ਨਾਂਅ ਦੀ ਨਵੀਂ ਜਥੇਬੰਦੀ ਖੜ੍ਹੀ ਕੀਤੀ ਹੈ ਅਤੇ ਇਸ ਜਥੇਬੰਦੀ ਨੇ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜਨ ਦੇ ਐਲਾਨ ਦੇ ਨਾਲ ਨਾਲ ਸ: ਰਾਜੇਵਾਲ ਨੂੂੰ ਹੀ ਮੁੱਖ ਚਿਹਰਾ ਜਾਂ ਫ਼ਿਰ ਮੁੱਖ ਮੰਤਰੀ ਦਾ ਚਿ ਹਰਾ ਐਲਾਨਿਆ ਹੈ। Mastermind Ludhiana Bomb Blast ludhiana bomb blast court ludhiana bomb blast 2021 ludhiana bomb blast latest news ludhiana bomb blast news shingar cinema ludhiana bomb blast
Stubble Burning Worsens Air Quality, Leading to Surge in Hospital Patients November 4, 2023November 4, 2023 News news patiala Patiala-News-Today
PRTC and Punbus Employees Go on 3-Day Strike in Punjab August 11, 2023August 11, 2023 Strike News News-Punjab Today
Punjab Government reduces Petrol price by ₹10, Diesel by ₹5 – Punjab News November 7, 2021November 7, 2021 News News-Punjab