ਲੜਕੀ ਨੇ ਵਿਆਹ ਤੋਂ ਕੀਤਾ ਸੀ ਇਨਕਾਰ
- ਲੜਕੀ ਨੇ ਆਪਣੇ ਪਿਆਰ ਦੇ ਚੱਕਰ ਵਿੱਚ ਫਸਾ ਕੇ ਵਿਆਹ ਦਿੱਤਾ ਝਾਂਸਾ : ਮ੍ਰਿਤਕ ਦਾ ਪਿਤਾ
- ਮੁੰਡੇ ਕੁੜੀ ਇਕੋ ਕਾਲਜ ਵਿੱਚ ਪੜਦੇ ਸਨ
- ਕਾਲਜ ਵਿਚ ਹੀ ਪੜ੍ਹਦੇ ਇਕ ਹੋਰ ਨੌਜਵਾਨ ਦਾ ਨਾਮ ਵੀ ਸ਼ਾਮਲ
NEWS SAMANA |
ਇਹ ਵੀ ਪੜੋ — ਸੇਵਾ ਕੇਂਦਰ ਦੇ ਫਾਰਮ ਕਰੋ ਇਕ ਕਲਿਕ ਤੇ ਡਾਉਨਲੋਡ
ਸਮਾਣਾ : ਬੀਤੇ ਦਿਨੇ ਪਿੰਡ ਬਾਦਸ਼ਾਹਪੁਰ ਇਕ ਨੌਜਵਾਨ ਨੇ ਮੋਟਰਸਾਈਕਲ ਸਣੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਉਪਰੰਤ ਗੋਤਾਖੋਰਾਂ ਦੀਆਂ ਟੀਮਾਂ ਨੇ ਨੌਜਵਾਨ ਦੀ ਲਾਸ਼ ਚਾਰ ਦਿਨ ਬਾਅਦ ਭਾਖੜਾ ਨਹਿਰ ’ਚੋਂ ਬਰਾਮਦ ਕਰ ਕੇ ਪੁਲਿਸ ਨੂੰ ਸੌਂਪ ਦਿੱਤੀ।
ਇਸ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਦਰ ਪੁਲਿਸ ਨੇ ਮ੍ਰਿਤਕ ਨੌਜਵਾਨ ਚੰਚਲ ਜਿੰਦਲ 24 ਦੇ ਪਿਤਾ ਸੁਰਿੰਦਰ ਕੁਮਾਰ ਨਿਵਾਸੀ ਪਿੰਡ ਬਾਦਸ਼ਾਹਪੁਰ ਉਗੋਕੇ ਦੇ ਬਿਆਨਾਂ ਦੇ ਆਧਾਰ ਤੇ ਲੜਕੀ ਤੇ ਉਸਦੇ ਇਕ ਹੋਰ ਸਾਥੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਲਈ ਮਾਮਲਾ ਦਰਜ ਕੀਤਾ ਹੈ।
ਸਦਰ ਪੁਲਿਸ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਕਾਲਜ ਵਿਚ ਪੜ੍ਹਦੇ ਉਸ ਦੇ ਪੁੱਤਰ ਚੰਚਲ ਨੂੰ ਉਸੇ ਕਾਲਜ ਵਿਚ ਪੜ੍ਹਦੀ ਇਕ ਲੜਕੀ ਨੇ ਆਪਣੇ ਪਿਆਰ ਦੇ ਚੱਕਰ ਵਿੱਚ ਫਸਾ ਕੇ ਵਿਆਹ ਦਾ ਝਾਂਸਾ ਦਿੱਤਾ ਹੋਇਆ ਸੀ। ਜਦੋਂ ਕਿ ਉਸੇ ਕਾਲਜ ਵਿਚ ਹੀ ਪੜ੍ਹਦੇ ਇਕ ਹੋਰ ਨੌਜਵਾਨ ਲੜਕੀ ਦੀ ਸਹਾਇਤਾ ਕਰਦਾ ਸੀ।
24 ਨਵੰਬਰ ਨੂੰ ਲੜਕੀ ਤੇ ਉਸ ਦਾ ਸਾਥੀ ਉਸ ਦੇ ਪੁੱਤਰ ਨੂੰ ਮਿਲੇ ਤੇ ਵਿਆਹ ਦੀ ਗੱਲ ਕਰਨ ਲੱਗੇ। ਪਰ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਨੌਜਵਾਨ ਨੇ ਦੁਖੀ ਹੋ ਕੇ ਸ਼ਾਮ 5 ਵਜੇ ਪਿੰਡ ਧਨੇਠਾ ਨੇੜੇ ਭਾਖੜਾ ਨਹਿਰ ਵਿਚ ਮੋਟਰਸਾਈਕਲ ਸਣੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਬਿਆਨਾਂ ਦੇ ਆਧਾਰ ’ਤੇ ਸਦਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
NEWS
SAMANA
LIVE TODAY
NEWSSAMANA
NEWSLIVE TODAY
SAMANALIVE TODAY
NEWSSAMANALIVE TODAY