ਆਦਰਸ਼ ਕਲੋਨੀ ਵਿਖੇ ਘਰ ਤੇ ਦੇਰ ਰਾਤ ਕਿਰਪਾਨਾਂ ਨਾਲ ਹਮਲਾ – News Patiala Live

News Patiala Live
News Patiala Live ਸ਼ਿਕਾਇਤਕਰਤਾ ਸਵਰਨ ਸਿੰਘ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ (ਸੱਜੇ) ਘਰ ਦੇ ਟੁੱਟੇ ਗੇਟ 

ਗੇਟ ਅਤੇ ਸ਼ੀਸ਼ਿਆਂ ਦੀ ਭੰਨਤੋੜ ਕਰਨ ‘ਤੇ ਡੇਢ ਦਰਜਨ ਖਿਲਾਫ ਕੇਸ ਦਰਜ

ਪਟਿਆਲਾ, 26 ਦਸੰਬਰ 2021 – ਸ਼ਹਿਰ ਦੇ ਆਦਰਸ਼ ਕਾਲੋਨੀ ਭਾਦਸੋਂ ਰੋਡ ਵਿਖੇ ਸਵਰਨ ਸਿੰਘ ਪੁੱਤਰ ਕੇਹਰ ਸਿੰਘ ਦੇ ਘਰ ‘ਤੇ ਲੰਘੀ 17 ਦਸੰਬਰ ਦੀ ਰਾਤ ਨੂੰ ਵੱਡੀ ਗਿਣਤੀ ‘ਚ ਵਿਅਕਤੀਆਂ ਨੇ ਪਹੁੰਚ ਕੇ ਹਮਲਾ ਕਰ ਦਿੱਤਾ ਗਿਆ ਸੀ। ਗੇਟ ਅਤੇ ਅੰਦਰ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ।

ਇਸ ਮਾਮਲੇ ‘ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਕ ਹਫਤੇ ਬਾਅਦ ਐਕਸ਼ਨ ਲਿਆ ਅਤੇ ਲਗਭਗ ਡੇਢ ਦਰਜਨ ਵਿਅਕਤੀਆਂ ਖਿਲਾਫ 427, 506, 148 ਅਤੇ 149 ਆਈ . ਪੀ. ਸੀ. ਤਹਿਤ ਕੇਸ ਦਰਜ ਲਿਆ ਹੈ। ਮੁਲਜ਼ਮਾਂ ‘ਚ ਸੁਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਹੀਰਾ ਕਾਲੋਨੀ ਬਹਾਦਰਗੜ੍ਹ, ਬੌਬੀ ਪੁੱਤਰ ਗੁਰਚਰਨ ਸਿੰਘ ਵਾਸੀ ਖਾਨਖਾਨਾ ਥਾਣਾ ਬੰਗਾ ਨਵਾਂ ਸ਼ਹਿਰ ਅਤੇ 15-16 ਅਣਪਛਾਤੇ ਵਿਅਕਤੀ ਸ਼ਾਮਿਲ ਹਨ। 

ਇਸ ਮਾਮਲੇ ‘ਚ ਸਵਰਨ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਘਰ ਹਮਲਾ ਕਰ ਦਿੱਤਾ। ਉਨ੍ਹਾਂ ਨੇ ਹੱਥਾਂ `ਚ ਕਿਰਪਾਨਾਂ ਫੜ੍ਹੀਆਂ ਹੋਈਆਂ ਸਨ। ਜਦੋਂ ਨੇ ਉਨ੍ਹਾਂ ਨੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਅੰਦਰੋਂ ਕੁੰਡਾ ਲਗਾ ਲਿਆ ਤਾਂ ਉਨ੍ਹਾਂ ਨੇ ਗੇਟ ‘ਤੇ ਕਿਰਪਾਨਾਂ ਮਾਰੀਆਂ ਅਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਗਾਲੀ-ਗਲੋਚ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। 

ਪੁਲਿਸ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਸਵਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਮਾਰਨ ਦੀ ਸਾਜ਼ਿਸ਼ ਸੀ ਪਰ ਇਲਾਕੇ ਦੇ ਲੋਕਾਂ ਵੱਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ।

Leave a Reply

Your email address will not be published. Required fields are marked *