Patran City Police Chowki Incharge Suspended : Today News Patiala

 

AVvXsEhRboHlKrsbatp fwic diA 0s8tCbS03ncUIxaP7u6YFcGpr45k65BeSabZZscrI2VqPKKDWrYQtTXrmWD5jydaTEIUuoCc0k5G3UKX2T6jXM479iIx5rkOU38FzqufBxGucI34i2s8ppQ Re7IMaA vlI0J 2SZhvKQPnVI14KhX55oHpLGLdvOb0CQ=s320 -

ਪਾਤੜਾਂ, 10 ਅਕਤੂਬਰ 2021

                ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ਼ਹਿਰ ਵਿੱਚ ਚੱਲ ਰਹੇ ਰਾਮਲੀਲਾ ਦੇ ਸਮਾਗਮ ਦੌਰਾਨ ਸਿਟੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਵੱਲੋਂ ਸਟੇਜ ਉੱਤੇ ਚੜ੍ਹ ਕੇ ਕੀਤੀਆਂ ਅਜੀਬ ਹਰਕਤਾਂ ਦੇ ਮਾਮਲੇ ’ਚ ਰਾਮਲੀਲਾ ਕਮੇਟੀ ਵੱਲੋਂ ਦਿੱਤੀ ਦਰਖਾਸਤ ’ਤੇ ਐੱਸਐੱਸਪੀ ਪਟਿਆਲਾ ਸੰਦੀਪ ਕੁਮਾਰ ਗਰਗ ਨੇ ਮੁਅੱਤਲ ਕਰ ਦਿੱਤਾ ਹੈ। ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਿਵ ਮੰਦਰ ’ਚ ਰਾਮਲੀਲਾ ਸਬੰਧੀ ਸਮਾਗਮ ਕੀਤਾ ਗਿਆ। ਅੱਠ ਅਕਤੂਬਰ ਦੀ ਰਾਤ ਨੂੰ ਚੱਲ ਰਹੇ ਸਮਾਗਮ ਦਾ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਨੇ ਉਦਘਾਟਨ ਕੀਤਾ ਤੇ ਮਗਰੋਂ ਸਿਟੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਸਿਵਲ ਕੱਪੜਿਆਂ ’ਚ ਸਟੇਜ ’ਤੇ ਚੜ੍ਹ ਕੇ ਅਜੀਬ ਹਰਕਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਪੁਲੀਸ ਅਧਿਕਾਰੀ ਦੇ ਪੈਰ ਵੀ ਲੜਖੜਾ ਰਹੇ ਸਨ। ਇਸ ਹਰਕਤ ਖ਼ਿਲਾਫ਼ ਰਾਮਲੀਲਾ ਕਮੇਟੀ ਦੇ ਅਹੁਦੇਦਾਰ ਐੱਸਐੱਸਪੀ ਪਟਿਆਲਾ ਸੰਦੀਪ ਕੁਮਾਰ ਗਰਗ ਨੂੰ ਮਿਲੇ ਸਨ। ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸਿਟੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਅੰਗਰੇਜ਼ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਡੀਐੱਸਪੀ ਪਾਤੜਾਂ ਬੂਟਾ ਸਿੰਘ ਗਿੱਲ ਨੇ ਕੀਤੀ ਹੈ।

AVvXsEhELel6PtK8I oL8blK1TVXseSWZZ8ClJj M6xLGTwKNeOLuV gF5MiYyN25I2Qh9Re4bg3RIeiSGEjlwPZ tU88RRHvcYbYBKx5LDp5JrRrgfTYWD6AhtgOEal2censGBCT oH789QgorPL2k94aP2OMPdGB6l393z -

Leave a Reply

Your email address will not be published. Required fields are marked *